ਕੋਚਿੰਗ ਸੈਂਟਰ ’ਚ ਵਿਦਿਆਰਥਣ ਨੂੰ ਮਾਰੀ ਗੋਲੀ

Tuesday, Sep 10, 2024 - 10:25 PM (IST)

ਕੋਚਿੰਗ ਸੈਂਟਰ ’ਚ ਵਿਦਿਆਰਥਣ ਨੂੰ ਮਾਰੀ ਗੋਲੀ

ਮੁਜ਼ੱਫਰਪੁਰ, (ਭਾਸ਼ਾ)- ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ’ਚ ਇਕ ਨਿੱਜੀ ਕੋਚਿੰਗ ਸੈਂਟਰ ਦੇ ਕਲਾਸ ਰੂਮ ’ਚ ਇਕ ਨਾਬਾਲਿਗ ਲੜਕੇ ਨੇ 16 ਸਾਲਾ ਵਿਦਿਆਰਥਣ ਨੂੰ ਮੰਗਲਵਾਰ ਗੋਲੀ ਮਾਰ ਦਿੱਤੀ।

ਜ਼ਖ਼ਮੀ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਮੁਲਜ਼ਮ ਫਰਾਰ ਹੋ ਗਿਆ। ਇਹ ਘਟਨਾ ਜ਼ਿਲੇ ਦੇ ਸਕਰਾ ਥਾਣੇ ਅਧੀਨ ਆਉਂਦੇ ਰਾਮਪੁਰ ਕ੍ਰਿਸ਼ਨਾ ਇਲਾਕੇ ’ਚ ਵਾਪਰੀ।

ਪੁਲਸ ਨੇ ਦੱਸਿਆ ਕਿ ਪੀੜਤਾ ਅਤੇ ਮੁਲਜ਼ਮ ਦੋਵੇਂ 11ਵੀਂ ਜਮਾਤ ਦੇ ਵਿਦਿਆਰਥੀ ਹਨ।


author

Rakesh

Content Editor

Related News