ਮੁਜ਼ੱਫਰਨਗਰ : ਪੁਲਸ ਮੁਕਾਬਲੇ ''ਚ 2 ਇਨਾਮੀ ਬਦਮਾਸ਼ ਢੇਰ

Tuesday, Jul 16, 2019 - 09:57 AM (IST)

ਮੁਜ਼ੱਫਰਨਗਰ : ਪੁਲਸ ਮੁਕਾਬਲੇ ''ਚ 2 ਇਨਾਮੀ ਬਦਮਾਸ਼ ਢੇਰ

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਨਵੀਂ ਮੰਡੀ ਖੇਤਰ 'ਚ ਮੰਗਲਵਾਰ ਸਵੇਰੇ ਹੋਏ ਪੁਲਸ ਮੁਕਾਬਲੇ 'ਚ 2 ਇਨਾਮੀ ਬਦਮਾਸ਼ ਮਾਰੇ ਗਏ, ਜਦੋਂ ਕਿ 2 ਪੁਲਸ ਕਰਮਚਾਰੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਪੁਲਸ ਬੁਲਾਰੇ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਵੀਂ ਮੰਡੀ ਇਲਾਕੇ 'ਚ ਸਵੇਰੇ ਕਰੀਬ 5 ਵਜੇ ਬਿਲਾਸਪੁਰ ਮਾਰਗ 'ਤੇ ਹੋਏ ਪੁਲਸ ਮੁਕਾਬਲੇ 'ਚ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਰੋਹਿਤ ਉਰਫ ਸਾਂਡੂ ਅਤੇ 50 ਹਜ਼ਾਰ ਦਾ ਇਨਾਮੀ ਰਾਕੇਸ਼ ਯਾਦਵ ਮਾਰਿਆ ਗਿਆ।

ਉਨ੍ਹਾਂ ਕੋਲੋਂ 2 ਬੰਦੂਕਾਂ ਅਤੇ ਵੱਡੀ ਗਿਣਤੀ 'ਚ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪੁਲਸ ਸਬ-ਇੰਸਪੈਕਟਰ ਅਜੇ ਕੁਮਾਰ ਅਤੇ ਕਾਂਸਟੇਬਲ ਵਿਨਿਤ ਤ੍ਰਿਪਾਠੀ ਵੀ ਜ਼ਖਮੀ ਹੋ ਗਏ ਹਨ। ਦੋਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਬਦਮਾਸ਼ਾਂ ਵਿਰੁੱਧ ਕਤਲ, ਲੁੱਟ ਆਦਿ ਦੇ ਕਈ ਮਾਮਲੇ ਦਰਜ ਹਨ। ਪੁਲਸ ਨੂੰ ਕਾਫੀ ਸਮੇਂ ਤੋਂ ਇਨ੍ਹਾਂ ਦੀ ਤਲਾਸ਼ ਸੀ।


author

DIsha

Content Editor

Related News