ਬੰਗਾਲ ’ਚ ਕੈਦੀਆਂ ਨੂੰ ਪਰੋਸੀ ਜਾਵੇਗੀ ਮਟਨ ਬਿਰਯਾਨੀ ਤੇ ਬਸੰਤੀ ਪੁਲਾਓ

Saturday, Oct 05, 2024 - 06:50 PM (IST)

ਬੰਗਾਲ ’ਚ ਕੈਦੀਆਂ ਨੂੰ ਪਰੋਸੀ ਜਾਵੇਗੀ ਮਟਨ ਬਿਰਯਾਨੀ ਤੇ ਬਸੰਤੀ ਪੁਲਾਓ

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ’ਚ ਇਕ ਸੁਧਾਰ ਘਰ ਦੇ ਅਧਿਕਾਰੀਆਂ ਨੇ ਦੁਰਗਾ ਪੂਜਾ ਦੌਰਾਨ ਕੈਦੀਆਂ ਨੂੰ ਮਟਨ ਬਿਰਯਾਨੀ, ‘ਬਸੰਤੀ ਪੁਲਾਓ’ ਅਤੇ ਕਈ ਹੋਰ ਬੰਗਾਲੀ ਪਕਵਾਨ ਪਰੋਸਣ ਦੀ ਯੋਜਨਾ ਬਣਾਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਇਹ ਯੋਜਨਾ ਇਸ ਲਈ ਬਣਾਈ ਗਈ ਹੈ ਤਾਂ ਜੋ ਕੈਦੀ ਜਸ਼ਨ ਮਨਾਉਣ ਤੋਂ ਖੁਦ ਨੂੰ ਵਾਂਝੇ ਮਹਿਸੂਸ ਨਾ ਕਰਨ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਤੇ ਵਿਚਾਰ ਅਧੀਨ ਕੈਦੀਆਂ ਲਈ ਦੁਪਹਿਰ ਤੇ ਰਾਤ ਦੇ ਖਾਣੇ ਦੀ ਬਦਲੀ ਗਈ ਸੂਚੀ 9 ਅਕਤੂਬਰ ਤੋਂ 12 ਅਕਤੂਬਰ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ: PTI ਨੇਤਾਵਾਂ ਨੇ ਜੈਸ਼ੰਕਰ ਨੂੰ ਪਾਕਿ ਸਰਕਾਰ ਖਿਲਾਫ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਅਧਿਕਾਰੀ ਨੇ ਕਿਹਾ ਕਿ ਸਾਨੂੰ ਹਰ ਤਿਉਹਾਰ ਦੌਰਾਨ ਕੈਦੀਆਂ ਤੋਂ ਬਿਹਤਰ ਭੋਜਨ ਲਈ ਬੇਨਤੀਆਂ ਮਿਲਦੀਆਂ ਹਨ। ਇਸ ਸਾਲ ਅਸੀਂ ਇਕ ਨਵਾਂ ਮੀਨੂ ਤਿਆਰ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਦੇ ਚਿਹਰਿਆਂ ਖ਼ੁਸ਼ੀ ਆ ਜਾਵੇਗੀ। ਮੈਂ ਨਿੱਜੀ ਤੌਰ 'ਤੇ ਇਸ ਨੂੰ ਕੈਦੀਆਂ ਵਿਚ ਸੁਧਾਰ ਲਈ ਇਕ ਬਹੁਤ ਹੀ ਸਕਾਰਾਤਮਕ ਕਦਮ ਮੰਨਦਾ ਹਾਂ। ਉਨ੍ਹਾਂ ਕਿਹਾ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਪਕਵਾਨਾਂ ’ਚ ਮੱਛੀ ਦੇ ਸਿਰ ਵਾਲਾ ਹਿੱਸਾ ਤੇ ਪਾਲਕ, ਮੱਛੀ ਦੇ ਸਿਰ ਨਾਲ ਪੂੜੀ ਤੇ ਬੰਗਾਲੀ ਛੋਲਿਆਂ ਦੀ ਦਾਲ, ਬੰਗਾਲੀ ਦਲੀਆ, ਚਿਕਨ ਕਰੀ, ਮਟਨ ਬਿਰਯਾਨੀ ਨਾਲ 'ਰਾਇਤਾ' ਅਤੇ ਬਸੰਤੀ ਪੁਲਾਓ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਕੈਦੀਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸਾਰਿਆਂ ਨੂੰ ਮਾਸਾਹਾਰੀ ਭੋਜਨ ਨਹੀਂ ਦਿੱਤਾ ਜਾਵੇਗਾ। ਕੈਦੀਆਂ ਨੂੰ ਖੁਦ ਖਾਣਾ ਚੁਣਨ ਦੀ ਛੋਟ ਹੋਵੇਗੀ।

ਇਹ ਵੀ ਪੜ੍ਹੋ: US ਦੇ ਕਈ ਹਿੱਸਿਆਂ 'ਚ ਹੀਟ ਵੇਵ ਨੇ ਤੋੜੇ ਸਾਰੇ ਰਿਕਾਰਡ, ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਕੀਤੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News