ਬਰਫਬਾਰੀ 'ਚ 5 KM ਦੂਰੋਂ ਮੁਸਲਮਾਨ ਗੁਆਂਢੀ ਨੇ ਮੋਡੇ 'ਤੇ ਲਿਆਂਦੀ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ
Sunday, Jan 24, 2021 - 02:00 AM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਜਾਰੀ ਹੈ। ਇਸ ਦੌਰਾਨ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਸਾਹਮਣੇ ਆਈ ਹੈ। ਸ਼ੋਪੀਆਂ ਵਿੱਚ ਭਾਰੀ ਬਰਫਬਾਰੀ ਵਿਚਾਲੇ ਮੁਸਲਮਾਨ ਗੁਆਂਢੀ ਇੱਕ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ ਆਪਣੇ ਮੋਡੇ 'ਤੇ ਚੁੱਕ ਕੇ ਲਿਆਏ ਅਤੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਏ।
ਅਸਲ ਵਿੱਚ, ਸ਼ੋਪੀਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਵਿੱਚ ਕਸ਼ਮੀਰੀ ਪੰਡਿਤ ਪਰਿਵਾਰ ਦੇ ਇੱਕ ਬਜ਼ੁਰਗ ਦੀ ਹਸਪਤਾਲ ਵਿੱਚ ਮੌਤ ਹੋ ਗਈ ਪਰ ਮ੍ਰਿਤਕ ਦੇਹ ਨੂੰ ਘਰ ਲਿਆਂਦੇ ਸਮੇਂ ਐਂਬੁਲੈਂਸ ਬਰਫ ਵਿੱਚ ਫਸ ਗਈ। ਇਸ ਤੋਂ ਬਾਅਦ ਗੁਆਂਢੀ ਮੁਸਲਮਾਨ ਆਪਣੇ ਮੋਡੇ 'ਤੇ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ ਚੁੱਕ ਕੇ ਲਿਆਏ।
60 ਸਾਲਾ ਭਾਸਕਰ ਨਾਥ ਨਾਮ ਦੇ ਕਸ਼ਮੀਰੀ ਪੰਡਿਤ ਦੀ ਸ਼ਨੀਵਾਰ ਸਵੇਰੇ ਸ਼੍ਰੀਨਗਰ ਦੇ ਹਸਪਤਾਲ ਵਿੱਚ ਮੌਤ ਹੋ ਗਈ। ਬਾਅਦ ਵਿੱਚ ਐਂਬੁਲੈਂਸ ਰਾਹੀਂ ਭਾਸਕਰ ਪੰਡਿਤ ਨੂੰ ਪਿੰਡ ਲਿਆਇਆ ਜਾ ਰਿਹਾ ਸੀ ਪਰ ਬਰਫਬਾਰੀ ਦੇ ਚੱਲਦੇ ਗੱਡੀ ਪਿੰਡ ਤੋਂ ਪੰਜ ਕਿਲੋਮੀਟਰ ਪਹਿਲਾਂ ਰਸਤੇ ਵਿੱਚ ਹੀ ਫਸ ਗਈ।
ਜਿਵੇਂ ਹੀ ਮੁਸਲਮਾਨ ਗੁਆਂਢੀਆਂ ਨੂੰ ਐਂਬੁਲੈਂਸ ਦੇ ਫਸਣ ਦੀ ਜਾਣਕਾਰੀ ਮਿਲੀ, ਉਹ ਘਰੋਂ ਨਿਕਲੇ ਅਤੇ ਪੈਦਲ ਹੀ ਐਂਬੁਲੈਂਸ ਵੱਲ ਚੱਲ ਪਏ ਅਤੇ ਪੰਜ ਕਿਲੋਮੀਟਰ ਦੂਰੋਂ ਮ੍ਰਿਤਕ ਦੇਹ ਨੂੰ ਆਪਣੇ ਮੋਡੇ 'ਤੇ ਲੈ ਕੇ ਆਏ। ਇੰਨਾ ਹੀ ਨਹੀਂ, ਮੁਸਲਮਾਨ ਭਾਈਚਾਰੇ ਦੇ ਲੋਕ ਭਾਸਕਰ ਨਾਥ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।