ਪਾਕਿਸਤਾਨ ਦੇ ਮੁਕਾਬਲੇ ਭਾਰਤ ''ਚ ਖੁੱਲ੍ਹ ਕੇ ਬੋਲ ਸਕਦੇ ਹਨ ਮੁਸਲਮਾਨ : ਮੌਲਾਨਾ ਸਾਜਿਦ ਰਾਸ਼ਿਦ

Sunday, Dec 18, 2022 - 09:09 AM (IST)

ਪਾਕਿਸਤਾਨ ਦੇ ਮੁਕਾਬਲੇ ਭਾਰਤ ''ਚ ਖੁੱਲ੍ਹ ਕੇ ਬੋਲ ਸਕਦੇ ਹਨ ਮੁਸਲਮਾਨ : ਮੌਲਾਨਾ ਸਾਜਿਦ ਰਾਸ਼ਿਦ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਨਿੰਦਾ ਕਰਦੇ ਹੋਏ ਕੁੱਲ ਹਿੰਦ ਇਮਾਮ ਐਸੋਸੀਏਸਨ ਦੇ ਪ੍ਰਧਾਨ ਮੌਲਾਨਾ ਸਾਜਿਦ ਰਸ਼ੀਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ 'ਚ ਮੁਸਲਮਾਨ ਕਈ ਮੁਸਲਿਮ ਦੇਸ਼ਾਂ ਦੇ ਮੁਕਾਬਲੇ ਆਜ਼ਾਦ ਰੂਪ ਨਾਲ ਬੋਲ ਸਕਦੇ ਹਨ। ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੌਲਾਨਾ ਰਸ਼ੀਦੀ ਨੇ ਕਿਹਾ,''ਪਾਕਿਸਤਾਨ 'ਚ ਹਰ ਦਿਨ ਮਸਜਿਦਾਂ ਅਤੇ ਮਜ਼ਾਰਾਂ 'ਚ ਧਮਾਕਾ ਹੁੰਦਾ ਹੈ। ਜਿਹਾਦ ਦੇ ਨਾਮ 'ਤੇ ਉਹ ਜੋ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਨਾਲ ਨਿੰਦਾਯੋਗ ਹੈ।'' ਉਨ੍ਹਾਂ ਕਿਹਾ ਕਿ ਭਾਰਤ 'ਚ ਮੁਸਲਮਾਨ ਸਰਕਾਰ ਖ਼ਿਲਾਫ਼ ਬੋਲ ਸਕਦੇ ਹਨ, ਕਿਉਂਕਿ ਸੰਵਿਧਾਨ ਉਨ੍ਹਾਂ ਨੂੰ ਬੋਲਮ ਦੀ ਇਜਾਜ਼ਤ ਦਿੰਦਾ ਹੈ। ਮੌਲਾਨਾ ਰਸ਼ੀਦੀ ਨੇ ਦੱਸਿਆ,''ਪਾਕਿਸਤਾਨ 'ਚ ਸਰਕਾਰ ਅਤੇ ਫ਼ੌਜ ਖ਼ਿਲਾਫ਼ ਬੋਲਣਾ ਜ਼ੋਖਮ ਭਰਿਆ ਹੋ ਜਾਂਦਾ ਹੈ ਪਰ ਭਾਰਤ 'ਚ ਅਜਿਹਾ ਨਹੀਂ ਹੁੰਦਾ ਹੈ। ਇਕ ਮੁਸਲਮਾਨ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਸਰਕਾਰ ਖ਼ਿਲਾਫ਼ ਅਤੇ ਇੱਥੇ ਤੱਕ ਕਿ ਅਦਾਲਤ ਖ਼ਿਲਾਫ਼ ਵੀ ਬੋਲ ਸਕਦਾ ਹੈ। ਇੱਥੇ ਦੇ ਮੁਸਲਮਾਨ ਕਿਸੇ ਦਬਾਅ 'ਚ ਨਹੀਂ ਸਗੋਂ ਆਪਣੇ ਦਮ 'ਤੇ ਜੀ ਰਹੇ ਹਨ।''

ਉਨ੍ਹਾਂ ਕਿਹਾ,''ਖਾੜੀ ਦੇਸ਼ਾਂ 'ਚ ਬਾਦਸ਼ਾਹਾਂ ਖ਼ਿਲਾਫ਼ ਬੋਲਣ 'ਤੇ ਲੋਕਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ ਪਰ ਭਾਰਤ 'ਚ ਇਕ ਖੂਬਸੂਰਤ ਸੰਵਿਧਾਨ ਹੈ, ਜਿਸ ਦੇ ਅਧੀਨ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ।'' ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਅਪਮਾਨਜਨਕ ਟਿੱਪਣੀ ਕੀਤੀ। ਬਿਲਾਵਲ ਭੁੱਟੋ ਦੀ ਟਿੱਪਣੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਇਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ਤੋਂ ਬਾਅਦ ਆਈ ਸੀ, ਜਿਸ ਨੇ ਭਾਰਤ 'ਤੇ ਅੱਤਵਾਦ ਫੈਲਾਉਣ ਦਾ ਲਗਾਇਆ ਸੀ ਅਤੇ ਜੈਸ਼ੰਕਰ ਨੇ ਕਿਹਾ ਸੀ,''ਇਹ ਪਾਕਿਸਤਾਨ ਦੇ ਮੰਤਰੀ ਹੈ ਜੋ ਦੱਸਣਯੋਗ ਕਿ ਪਾਕਿਸਤਾਨ ਕਦੋਂ ਤੱਕ ਅੱਤਵਾਦ ਦਾ ਅਭਿਆਸ ਕਰਨ ਦਾ ਇਰਾਦਾ ਰੱਖਦਾ ਹੈ।'' ਪੀ.ਐੱਮ. ਖ਼ਿਲਾਫ਼ ਬਿਲਾਵਲ ਭੁੱਟੋ ਵਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਨਾਲ ਪੂਰੇ ਦੇਸ਼ 'ਚ ਗੁੱਸੇ 'ਚ ਹੈ। 


author

DIsha

Content Editor

Related News