ਅਗਲੇ ਸਾਲ ''ਮੇਹਰਮ'' ਦੇ ਬਿਨਾਂ ਵੱਡੀ ਗਿਣਤੀ ''ਚ ਹੱਜ ਜਾ ਸਕਦੀਆਂ ਹਨ ਮੁਸਲਿਮ ਔਰਤਾਂ

12/09/2018 4:35:11 PM

ਨਵੀਂ ਦਿੱਲੀ— ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਕਿਹਾ ਕਿ ਅਗਲੇ ਸਾਲ ਵੱਡੀ ਗਿਣਤੀ 'ਚ ਮੁਸਲਿਮ ਔਰਤਾਂ 'ਮੇਹਰਮ' (ਪੁਰਸ਼ ਰਿਸ਼ਤੇਦਾਰ) ਦੇ ਬਿਨਾਂ ਹੱਜ ਯਾਤਰਾ 'ਤੇ ਜਾ ਸਕਦੀਆਂ ਹਨ। ਨਕਵੀ ਨੇ ਹੱਜ ਨਾਲ ਜੁੜੇ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਇੱਥੇ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਭਾਰਤੀ ਹੱਜ ਕਮੇਟੀ ਨੂੰ ਹੁਣ ਤੱਕ 2019 ਦੀ ਹੱਜ ਯਾਤਰਾ ਲਈ 2 ਲੱਖ 23 ਹਜ਼ਾਰ ਅਰਜ਼ੀਆਂ ਮਿਲੀਆਂ ਹਨ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ 'ਚ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਇਨ੍ਹਾਂ 'ਚੋਂ ਕਰੀਬ 47 ਫੀਸਦੀ ਔਰਤਾਂ ਹਨ। ਹੱਜ ਅਰਜ਼ੀ ਪ੍ਰਕਿਰਿਆ 7 ਨਵੰਬਰ 2018 ਨੂੰ ਸ਼ੁਰੂ ਹੋਈ ਸੀ ਅਤੇ ਇਸ ਦੀ ਆਖਰੀ ਤਾਰੀਕ 12 ਦਸੰਬਰ ਹੈ। ਨਕਵੀ ਨੇ ਕਿਹਾ ਕਿ 2 ਹਜ਼ਾਰ ਤੋਂ ਵਧ ਔਰਤਾਂ ਨੇ 2019 'ਚ 'ਮੇਹਰਮ' ਦੇ ਬਿਨਾਂ ਹੱਜ ਜਾਣ ਲਈ ਅਰਜ਼ੀ ਦਿੱਤੀ ਹੈ ਅਤੇ ਇਸ ਗਿਣਤੀ 'ਚ ਵਾਧੇ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2018 'ਚ ਪਹਿਲੀ ਵਾਰ ਕੇਂਦਰ ਨੇ ਮੇਹਰਮ ਦੇ ਬਿਨਾ ਹੱਜ ਜਾਣ ਵਾਲੀਆਂ ਔਰਤਾਂ 'ਤੇ ਲੱਗੀ ਪਾਬੰਦੀ ਹਟਾਈ ਸੀ ਅਤੇ ਕਰੀਬ 1300 ਔਰਤਾਂ ਕਿਸੇ ਪੁਰਸ਼ ਰਿਸ਼ਤੇਦਾਰ ਦੇ ਬਿਨਾਂ ਹੱਜ ਯਾਤਰਾ 'ਤੇ ਗਈਆਂ।

ਨਕਵੀ ਨੇ ਕਿਹਾ ਕਿ ਉਨ੍ਹਾਂ ਨੂੰ ਲਾਟਰੀ ਪ੍ਰਣਾਲੀ ਤੋਂ ਛੂਟ ਦਿੱਤੀ ਗਈ ਅਤੇ 100 ਤੋਂ ਵਧ ਮਹਿਲਾ ਹੱਜ ਕਾਰਡੀਨੇਟਰਾਂ ਅਤੇ ਹੱਜ ਸਹਾਇਕਾਂ ਨੂੰ ਭਾਰਤੀ ਮਹਿਲਾ ਹੱਜ ਯਾਤਰੀਆਂ ਦੀ ਮਦਦ ਲਈ ਤਾਇਨਾਤ ਕੀਤਾ ਗਿਆਸ਼ੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਭਾਰਤ ਤੋਂ ਰਿਕਾਰਡ ਇਕ ਲੱਖ 75 ਹਜ਼ਾਰ 25 ਮੁਸਲਿਮ 2018 'ਚ ਹੱਜ 'ਤੇ ਗਏ ਅਤੇ ਉਹ ਵੀ ਸਬਸਿਡੀ ਦੇ ਬਿਨਾਂ। ਮੰਤਰੀ ਨੇ ਕਿਹਾ ਕਿ ਹੱਜ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਡਿਜ਼ੀਟਲ ਬਣਾਉਣ ਤੋਂ ਪੂਰੀ ਪ੍ਰਕਿਰਿਆ ਪਾਰਦਰਸ਼ੀ ਬਣਾਉਣ 'ਚ ਮਦਦ ਮਿਲੀ। ਨਕਵੀ ਨੇ ਕਿਹ ਕਿ ਹੱਜ 2019 ਲਈ ਕਰੀਬ ਇਕ ਲੱਖ 36 ਹਜ਼ਾਰ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਨਿੱਜੀ ਟੂਰ ਆਪਰੇਟਰਾਂ ਲਈ ਆਨਲਾਈਨ ਪੋਰਟਲ ਦਾ ਵੀ ਸੰਚਾਲਨ ਹੋ ਰਿਹਾ ਹੈ।


Related News