ਮੁਸਲਿਮ ਔਰਤਾਂ ਨੇ ਸਰਕਾਰ ਤੋਂ ਕੀਤੀ ਮੰਗ, ਜਲਦੀ ਬਣੇ ਹਲਾਲਾ ਅਤੇ ਤਿੰਨ ਤਲਾਕ 'ਤੇ ਕਾਨੂੰਨ

Tuesday, Jul 10, 2018 - 11:02 AM (IST)

ਮੁਸਲਿਮ ਔਰਤਾਂ ਨੇ ਸਰਕਾਰ ਤੋਂ ਕੀਤੀ ਮੰਗ, ਜਲਦੀ ਬਣੇ ਹਲਾਲਾ ਅਤੇ ਤਿੰਨ ਤਲਾਕ 'ਤੇ ਕਾਨੂੰਨ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਭਾਵੇਂ ਹੀ ਟ੍ਰਿੱਪਲ ਤਲਾਕ ਨੂੰ ਨਾਜਾਇਜ਼ ਕਰਾਰ ਦਿੱਤਾ ਹੋਵੇ ਪਰ ਤਿੰਨ ਤਲਾਕ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਉੱਤਰ ਪ੍ਰਦੇਸ਼ ਦੇ ਨਾਲ ਦੇਸ਼ ਭਰ ਦੀਆਂ ਪੀੜਤ ਔਰਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਮੁਸਲਿਮ ਔਰਤਾਂ ਨੇ ਟ੍ਰਿਪਲ ਤਲਾਕ ਦੇ ਨਾਲ-ਨਾਲ ਨਿਕਾਹ ਹਲਾਲਾ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਬਰੇਲੀ 'ਚ ਟ੍ਰਿੱਪਲ ਤਲਾਕ ਅਤੇ ਨਿਕਾਹ ਹਲਾਲਾ ਦੀਆਂ ਪੀੜਤ 35 ਔਰਤਾਂ ਨੇ ਸਰਕਾਰ ਨੂੰ ਇਨ੍ਹਾਂ ਰਿਵਾਜਾਂ ਨੂੰ ਖਤਮ ਕਰਨ ਲਈ ਮਜ਼ਬੂਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।ਨਿਕਾਹ ਹਲਾਲਾ ਦੀ ਪੀੜਤ ਔਰਤ ਸਬੀਨਾ ਦਾ ਕਹਿਣਾ ਹੈ ਕਿ ਇਨ੍ਹਾਂ ਪਰੰਪਰਾਵਾਂ ਕਰਕੇ ਔਰਤਾਂ 'ਤੇ ਜ਼ੁਲਮ ਹੁੰਦਾ ਹੈ। ਮੈਂ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੈਂ ਇਨਸਾਫ ਚਾਹੁੰਦੀ ਹਾਂ। ਪੀੜਤ ਔਰਤਾਂ ਦਾ ਕਹਿਣਾ ਹੈ ਕਿ ਇਸ ਪਰੰਪਰਾ ਨਾਲ ਸਿਰਫ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਇਸ ਲਈ ਸਰਕਾਰ ਇਨ੍ਹਾਂ ਪਰੰਪਰਾਵਾਂ ਨੂੰ ਖਤਮ ਕਰਨ ਲਈ ਕੋਈ ਸਖ਼ਤ ਕਦਮ ਚੁੱਕਣ।


ਪੀੜਤ ਔਰਤਾਂ ਦਾ ਕਹਿਣਾ ਹੈ ਕਿ ਇਸ ਪਰੰਪਰਾ ਨਾਲ ਸਿਰਫ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਇਸ ਲਈ ਸਰਕਾਰ ਇਨ੍ਹਾਂ ਪਰੰਪਰਾਵਾਂ ਨੂੰ ਖਤਮ ਕਰਨ ਲਈ ਕੋਈ ਸਖ਼ਤ ਕਦਮ ਚੁੱਕਣ।


Related News