ਮੁਸਲਿਮ ਨਿਕਾਹ ਇਕ ਕਾਂਟਰੈਕਟ, ਇਹ ਹਿੰਦੂ ਵਿਆਹ ਮੁਤਾਬਕ ਸੰਸਕਾਰ ਨਹੀਂ : ਕਰਨਾਟਕ ਹਾਈ ਕੋਰਟ

Thursday, Oct 21, 2021 - 11:29 AM (IST)

ਮੁਸਲਿਮ ਨਿਕਾਹ ਇਕ ਕਾਂਟਰੈਕਟ, ਇਹ ਹਿੰਦੂ ਵਿਆਹ ਮੁਤਾਬਕ ਸੰਸਕਾਰ ਨਹੀਂ : ਕਰਨਾਟਕ ਹਾਈ ਕੋਰਟ

ਬੈਂਗਲੁਰੂ (ਭਾਸ਼ਾ)– ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਮੁਸਲਿਮ ਨਿਕਾਹ ਇਕ ਕਾਂਟਰੈਕਟ ਹੈ, ਜਿਸ ਦੇ ਕਈ ਅਰਥ ਹਨ। ਇਹ ਹਿੰਦੂ ਵਿਆਹ ਵਾਂਗ ਕੋਈ ਸੰਸਕਾਰ ਨਹੀਂ ਅਤੇ ਇਸ ਦੇ ਟੁੱਟਣ ਕਾਰਨ ਪੈਦਾ ਹੋਣ ਵਾਲੇ ਕੁਝ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਇਹ ਮਾਮਲਾ ਬੈਂਗਲੁਰੂ ਦੇ ਭੁਵਨੇਸ਼ਵਰੀ ਨਗਰ ਵਿਚ 52 ਸਾਲ ਦੇ ਏਜਾਰੂ ਰਹਿਮਾਨ ਦੀ ਇਕ ਪਟੀਸ਼ਨ ਨਾਲ ਸਬੰਧਤ ਹੈ, ਜਿਸ ਵਿਚ 12 ਅਗਸਤ 2011 ਨੂੰ ਬੈਂਗਲੁਰੂ ਵਿਚ ਇਕ ਪਰਿਵਾਰਕ ਅਦਾਲਤ ਦੇ ਫਸਟ ਐਡੀਸ਼ਨਲ ਪ੍ਰਿੰਸੀਪਲ ਜੱਜ ਦਾ ਹੁਕਮ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ। ਰਹਿਮਾਨ ਨੇ ਆਪਣੀ ਪਤਨੀ ਸਾਇਰਾ ਬਾਨੋ ਨੂੰ 5 ਹਜ਼ਾਰ ਰੁਪਏ ਦੀ ‘ਮੇਹਰ’ ਵਿਆਹ ਕਰਨ ਤੋਂ ਕੁਝ ਮਹੀਨੇ ਬਾਅਦ ਹੀ 25 ਨਵੰਬਰ 1991 ਨੂੰ ਤਲਾਕ ਦੇ ਦਿੱਤਾ ਸੀ। 

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਤਲਾਕ ਪਿੱਛੋਂ ਰਹਿਮਾਨ ਨੇ ਦੂਜਾ ਵਿਆਹ ਕੀਤਾ ਅਤੇ ਇਕ ਬੱਚੇ ਦਾ ਪਿਤਾ ਬਣ ਗਿਆ। ਬਾਨੋ ਨੇ ਗੁਜ਼ਾਰਾ ਭੱਤਾ ਲੈਣ ਲਈ 24 ਅਗਸਤ 2002 ਨੂੰ ਦੀਵਾਨੀ ਮੁਕੱਦਮਾ ਦਾਇਰ ਕੀਤਾ ਸੀ। ਪਰਿਵਾਰਕ ਅਦਾਲਤ ਨੇ ਕਿਹਾ ਸੀ ਕਿ ਬਾਨੋ ਮਾਸਿਕ ਗੁਜ਼ਾਰਾ ਭੱਤੇ ਦੀ ਹੱਕਦਾਰ ਹੈ। ਹੁਣ ਮਾਣਯੋਗ ਕ੍ਰਿਸ਼ਨਾ ਐੱਸ. ਦੀਕਸ਼ਿਤ ਨੇ 25 ਹਜ਼ਾਰ ਰੁਪਏ ਦੇ ਜੁਰਮਾਨੇ ਨਾਲ ਪਟੀਸ਼ਨ ਨੂੰ ਰੱਦ ਕਰਦਿਆਂ ਆਪਣੇ ਹੁਕਮ ਵਿਚ ਕਿਹਾ ਹੈ ਕਿ ਨਿਕਾਹ ਇਕ ਕਾਂਟਰੈਕਟ ਹੈ ਅਤੇ ਇਹ ਹਿੰਦੂ ਵਿਆਹ ਵਾਂਗ ਸੰਸਕਾਰ ਨਹੀਂ ਹੈ। ਮੁਸਲਿਮ ਨਿਕਾਹ ਨੂੰ ਸੰਸਕਾਰ ਨਹੀਂ ਕਿਹਾ ਜਾ ਸਕਦਾ। ਮੁਸਲਮਾਨਾਂ ਵਿਚ ਇਕ ਕਾਂਟਰੈਕਟ ਨਾਲ ਨਿਕਾਹ ਹੁੰਦਾ ਹੈ।

ਇਹ ਵੀ ਪੜ੍ਹੋ : ਮੰਦਰਾਂ 'ਚ ਪਿਆ ਸੋਨਾ ਪਿਘਲਾਉਣ ਦੀ ਤਿਆਰੀ ’ਚ ਤਾਮਿਲਨਾਡੂ ਸਰਕਾਰ, ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News