ਪੁਲਸੀਏ ਨੇ ਪੰਜਾਬੀ ''ਚ ਕਿਹਾ, ''ਮੈਡਮ ਜੀ'' ਤੇ ਮੁਟਿਆਰ ਦਾ ਚੜ੍ਹ ਗਿਆ ''ਪਾਰਾ'' (ਵੀਡੀਓ)

02/19/2020 2:42:40 PM

ਨਵੀਂ ਦਿੱਲੀ- ਕੀ ਕਿਸੇ ਨਾਲ ਪੰਜਾਬੀ ਵਿਚ ਗੱਲ ਕਰਨਾ ਪਾਪ ਹੈ? ਕੀ ਇਸ ਨਾਲ ਕਿਸੇ ਮਹਿਲਾ ਦਾ ਅਪਮਾਨ ਹੁੰਦਾ ਹੈ? ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਵਾਇਰਲ ਵੀਡੀਓ ਵਿਚ ਮੁਟਿਆਰ ਪੁਲਸ ਕਰਮਚਾਰੀ ਨਾਲ ਝਗੜਾ ਕਰ ਰਹੀ ਹੈ ਤੇ ਉਸ 'ਤੇ ਅਪਮਾਨਜਨਕ ਵਤੀਰਾ ਕਰਨ ਦਾ ਦੋਸ਼ ਲਗਾ ਰਹੀ ਹੈ। ਮੁਟਿਆਰ ਦਾ ਦੋਸ਼ ਹੈ ਕਿ ਪੁਲਸ ਵਾਲੇ ਨੇ ਉਸ ਨਾਲ ਪੰਜਾਬੀ ਭਾਸ਼ਾ ਵਿਚ ਕੁਝ ਕਿਹਾ, ਜੋ ਉਸ ਦੇ ਲਈ ਅਪਮਾਨਜਨਕ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਇਸ 'ਤੇ ਟਿੱਪਣੀਆਂ ਕਰ ਰਹੇ ਹਨ।

ਅਸਲ ਵਿਚ ਬੁੱਧਵਾਰ ਨੂੰ ਅਚਾਨਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਟ੍ਰੈਂਡ ਕਰਨ ਲੱਗੀ। ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਵੀਡੀਓ ਦੀ ਗੱਲਬਾਤ ਤੋਂ ਇਹ ਕਿਸੇ ਮੁਸਲਿਮ ਦੇਸ਼ ਦੀ ਲੱਗ ਰਹੀ ਹੈ। ਇਸ ਵੀਡੀਓ ਵਿਚ ਟੋਲ 'ਤੇ ਇਕ ਮੁਟਿਆਰ ਦੀ ਕਾਰ ਰੋਕੀ ਗਈ ਤੇ ਮੁਟਿਆਰ ਇਸੇ ਦੌਰਾਨ ਇਕ ਪੁਲਸ ਕਰਮਚਾਰੀ 'ਤੇ ਬਦਤਮੀਜ਼ੀ ਦਾ ਦੋਸ਼ ਲਗਾ ਰਹੀ ਹੈ।

ਵੀਡੀਓ ਵਿਚ ਮੁਟਿਆਰ ਨੇ ਦੋਸ਼ ਲਾਇਆ ਕਿ ਇਸ ਨੇ ਮੈਨੂੰ ਪੰਜਾਬੀ ਵਿਚ ਕਿਹਾ ਮੈਡਮ ਜੀ। ਤੁਸੀਂ ਥੋੜਾ ਆਰਾਮ ਨਾਲ ਸ਼ੀਸ਼ਾ ਹੇਠਾਂ ਕਰਕੇ ਗੱਲ ਕਰੋਗੇ। ਅਜਿਹਾ ਕਰਨ ਵਾਲਾ ਇਹ ਕੌਣ ਹੈ। ਇਸੇ ਦੌਰਾਨ ਵੀਡੀਓ ਬਣਾਉਣ ਵਾਲਾ ਸ਼ਖਸ ਔਰਤ ਤੋਂ ਪੁੱਛਦਾ ਹੈ ਕਿ ਕੀ ਉਹ ਤੁਹਾਡੇ ਤੋਂ ਕੁਝ ਮੰਗ ਰਿਹਾ ਸੀ ਪਰ ਮੁਟਿਆਰ ਨੇ ਕਿਹਾ ਕਿ ਉਹ ਕੁਝ ਮੰਗ ਨਹੀਂ ਰਿਹਾ ਸੀ ਬਲਕਿ ਪੰਜਾਬੀ ਵਿਚ ਕੁਝ ਅਨਾਬ-ਸ਼ਨਾਬ ਕਰ ਰਿਹਾ ਸੀ।

ਵੀਡੀਓ ਵਿਚ ਮੁਟਿਆਰ ਦੇ ਦੋਸ਼ਾਂ 'ਤੇ ਪੁਲਸ ਕਰਮਚਾਰੀ ਜਵਾਬ ਦੇ ਰਿਹਾ ਹੈ ਕਿ ਕੀ ਕਿਸੇ ਨਾਲ ਪੰਜਾਬੀ ਵਿਚ ਗੱਲ ਕਰਨਾ ਪਾਪ ਹੈ? ਮੁਟਿਆਰ ਨੇ ਦੋਸ਼ ਲਾਇਆ ਕਿ ਮੁਸਲਿਮ ਦੇਸ਼ ਵਿਚ ਤੁਸੀਂ ਕਿਵੇਂ ਕਿਸੇ ਔਰਤ ਨਾਲ ਇਸ ਤਰ੍ਹਾਂ ਪੰਜਾਬੀ ਵਿਚ ਗੱਲ ਕਰ ਸਕਦੇ ਹੋ? ਇਸ ਤੋਂ ਬਾਅਦ ਔਰਤ ਮੁਟਿਆਰ ਵੀਡੀਓ ਬਣਾਉਣ ਵਾਲੇ ਨੂੰ ਝਿੜਕਣ ਲੱਗੀ ਤੇ ਕਹਿਣ ਲੱਗੀ ਕਿ ਕੀ ਤੁਹਾਨੂੰ ਅਕਲ ਨਹੀਂ ਹੈ? ਇਸ ਮੁਲਕ ਵਿਚ ਔਰਤਾਂ ਦੇ ਕੁਝ ਅਧਿਕਾਰ ਨਹੀਂ ਹਨ।

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਇਥੋਂ ਤੱਕ ਕਹਿ ਰਹੇ ਹਨ ਕਿ ਲੱਗਦਾ ਹੈ ਕਿ ਪੰਜਾਬੀ ਵਿਚ ਗੱਲ ਕਰਨ ਨਾਲ ਉਸ ਦਾ ਕਰੀਅਰ ਬਰਬਾਦ ਹੋ ਜਾਵੇਗਾ।


Baljit Singh

Content Editor

Related News