ਕੋਰੋਨਾ ਕਾਲ ''ਚ ਇਨਸਾਨੀਅਤ ਦੀ ਮਿਸਾਲ, ਅਮ੍ਰਿਤ ਨਾਲ ਆਖਰੀ ਸਾਹ ਤੱਕ ਰਿਹਾ ਯਾਕੂਬ

Sunday, May 17, 2020 - 01:06 AM (IST)

ਕੋਰੋਨਾ ਕਾਲ ''ਚ ਇਨਸਾਨੀਅਤ ਦੀ ਮਿਸਾਲ, ਅਮ੍ਰਿਤ ਨਾਲ ਆਖਰੀ ਸਾਹ ਤੱਕ ਰਿਹਾ ਯਾਕੂਬ

ਸ਼ਿਵਪੁਰੀ - ਕੋਰੋਨਾ ਕਾਲ ''ਚ ਮਨੁੱਖਤਾ 'ਤੇ ਸੰਕਟ ਛਾ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨਾਸ ਜੂਝ ਰਹੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਇਨਸਾਨੀਅਤ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ।  ਇੱਥੇ ਦੋ ਵੱਖ-ਵੱਖ ਭਾਈਚਾਰੇ ਦੇ ਮਜ਼ਦੂਰ ਦੋਸਤਾਂ ਵਿਚਾਲੇ ਕੁੱਝ ਅਜਿਹਾ ਹੋਇਆ ਜਿਸ ਨਾਲ ਭਾਰਤ ਦੀ ਗੰਗਾ-ਜਮੁਨੀ ਤਹਜੀਬ ਦੇ ਠੀਕ ਮਾਅਨੇ ਦਾ ਪਤਾ ਚੱਲਦਾ ਹੈ।

ਕੋਰੋਨਾ ਸ਼ੱਕੀ 24 ਸਾਲਾ ਅਮ੍ਰਿਤ ਗੁਜਰਾਤ ਦੇ ਸੂਰਤ ਤੋਂ ਯੂ.ਪੀ. ਦੇ ਬਸਤੀ ਜ਼ਿਲਾ ਸਥਿਤ ਆਪਣੇ ਘਰ ਇੱਕ ਟਰੱਕ ਦੇ ਜ਼ਰੀਏ ਪਰਤ ਰਿਹਾ ਸੀ।  ਉਸ ਟਰੱਕ ''ਚ ਕਈ ਹੋਰ ਲੋਕ ਵੀ ਸਵਾਰ ਸਨ।  ਟਰੱਕ ਜਦੋਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ-ਝਾਂਸੀ ਫੋਰਲੇਨ ਤੋਂ ਲੰਘ ਰਿਹਾ ਸੀ, ਉਦੋਂ ਅਮ੍ਰਿਤ ਦੀ ਸਿਹਤ ਖਰਾਬ ਹੋਣ ਲੱਗੀ। ਸਾਥੀਆਂ ਨੂੰ ਲਗਾ ਕਿ ਅਮ੍ਰਿਤ ਨੂੰ ਕੋਰੋਨਾ ਹੈ, ਇਸ ਲਈ ਡਰ ਦੇ ਮਾਰੇ ਉਸ ਨੂੰ ਉਥੇ ਹੀ ਉਤਾਰ ਦਿੱਤਾ। ਇਹ ਕਿਸੇ ਨੇ ਨਹੀਂ ਸੋਚਿਆ ਕਿ ਅਮ੍ਰਿਤ ਦਾ ਕੀ ਹੋਵੇਗਾ, ਇਲਾਵਾ ਯਾਕੂਬ ਮੁਹੰਮਦ ਦੇ।  

ਨਹੀਂ ਬੱਚ ਸਕਿਆ ਅਮ੍ਰਿਤ
ਜਦੋਂ ਟਰੱਕ ਵਾਲੇ ਨੇ ਅਮ੍ਰਿਤ ਨੂੰ ਟਰੱਕ ਤੋਂ ਹੇਠਾ ਉਤਾਰਿਆ ਤਾਂ ਯਾਕੂਬ ਨੇ ਉਸਦਾ ਸਾਥ ਨਹੀਂ ਛੱਡਿਆ ਅਤੇ ਖੁਦ ਵੀ ਟਰੱਕ ਤੋਂ ਉਤਰ ਗਿਆ।  ਅਮ੍ਰਿਤ ਬੇਹੋਸ਼ੀ ਦੀ ਹਾਲਤ 'ਚ ਸੀ।  ਦੋਸਤ ਨੂੰ ਅਜਿਹੀ ਹਾਲਤ 'ਚ ਦੇਖਦੇ ਹੋਏ ਯਾਕੂਬ ਨੇ ਕੋਰੋਨਾ ਦੇ ਡਰ ਦੇ ਬਾਵਜੂਦ ਅਮ੍ਰਿਤ ਦਾ ਹੱਥ ਨਹੀਂ ਛੱਡਿਆ ਅਤੇ ਉਸਦਾ ਸਿਰ ਆਪਣੀ ਗੋਦ 'ਚ ਰੱਖ ਲਿਆ।  ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਮਦਦ ਕੀਤੀ। ਲੋਕਾਂ ਦੀ ਮਦਦ ਨਾਲ ਅਮ੍ਰਿਤ ਨੂੰ ਲੈ ਕੇ ਯਾਕੂਬ ਜ਼ਿਲਾ ਹਸਪਤਾਲ ਤੱਕ ਪਹੁੰਚਿਆ।  ਅਮ੍ਰਿਤ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਵੈਂਟੀਲੇਟਰ 'ਤੇ ਰੱਖਿਆ, ਪਰ ਇਲਾਜ ਦੌਰਾਨ ਅਮ੍ਰਿਤ ਨੇ ਦਮ ਤੋੜ ਦਿੱਤਾ।

ਮੁਸਲਮਾਨ ਦੋਸਤ ਨੇ ਆਖਰੀ ਸਮਾਂ ਤੱਕ ਨਹੀਂ ਛੱਡਿਆ ਸਾਥ
ਜ਼ਿਲਾ ਹਸਪਤਾਲ 'ਚ ਮੌਜੂਦ ਯਾਕੂਬ ਮੁਹੰਮਦ (23) ਪੁੱਤਰ ਮੁਹੰਮਦ ਯੁਨੁਸ ਨੇ ਦੱਸਿਆ ਕਿ ਅਸੀਂ ਦੋਵੇਂ ਗੁਜਰਾਤ ਦੇ ਸੂਰਤ ਸਥਿਤ ਫੈਕਟਰੀ 'ਚ ਮਸ਼ੀਨ ਨਾਲ ਕੱਪੜਾ ਬੁਣਨ ਦਾ ਕੰਮ ਕਰਦੇ ਸੀ।  ਲਾਕਡਾਊਨ ਕਾਰਨ ਫੈਕਟਰੀ ਬੰਦ ਹੋ ਗਈ। ਸੂਰਤ ਤੋਂ ਟਰੱਕ 'ਚ 4-4 ਹਜ਼ਾਰ ਰੁਪਏ ਕਿਰਾਇਆ ਦੇ ਕੇ ਨਾਸਿਕ, ਇੰਦੌਰ ਹੁੰਦੇ ਹੋਏ ਕਾਨਪੁਰ ਪਰਤ ਰਹੇ ਸੀ।  ਸਫਰ ਦੌਰਾਨ ਅਚਾਨਕ ਅਮ੍ਰਿਤ ਦੀ ਹਾਲਤ ਵਿਗੜ ਗਈ।  ਅਮ੍ਰਿਤ ਨੂੰ ਤੇਜ ਬੁਖਾਰ ਆਇਆ ਅਤੇ ਉਲਟੀ ਵਰਗੀ ਸਥਿਤ ਬਣਨ ਲੱਗੀ।  ਟਰੱਕ 'ਚ ਬੈਠੇ 55-60 ਲੋਕ ਵਿਰੋਧ ਕਰਣ ਲੱਗੇ ਅਤੇ ਅਮ੍ਰਿਤ ਨੂੰ ਉਤਾਰਣ ਦੀ ਜਿੱਦ ਕਰਣ ਲੱਗੇ।  ਟਰੱਕ ਵਾਲੇ ਨੇ ਅਮ੍ਰਿਤ ਨੂੰ ਉਤਾਰ ਦਿੱਤਾ ਤਾਂ ਅਮ੍ਰਿਤ ਦਾ ਖਿਆਲ ਰੱਖਣ ਲਈ ਮੈਂ ਵੀ ਉੱਤਰ ਗਿਆ।

ਹੁਣ ਦੋਨਾਂ ਦੀ ਕੋਰੋਨਾ ਟੈਸਟ ਰਿਪੋਰਟ ਦਾ ਇੰਤਜ਼ਾਰ
ਜ਼ਿਲਾ ਦਵਾਖ਼ਾਨਾ ਦੇ ਸਿਵਲ ਸਰਜਨ ਡਾ. ਪੀ.ਕੇ. ਖਰੇ ਨੇ ਦੱਸਿਆ ਕਿ ਮਜ਼ਦੂਰ ਅਮ੍ਰਿਤ (24)  ਪੁੱਤਰ ਰਾਮਚਰਣ ਸੂਰਤ ਗੁਜਰਾਤ ਤੋਂ ਯੂ.ਪੀ. ਦੇ ਜ਼ਿਲਾ ਬਸਤੀ ਜਾ ਰਿਹਾ ਸੀ। ਖਰੇ ਨੇ ਦੱਸਿਆ ਕਿ ਮ੍ਰਿਤਕ ਅਮ੍ਰਿਤ ਅਤੇ ਉਸਦੇ ਸਾਥੀ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ, ਰਿਪੋਰਟ ਆਉਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ।


author

Inder Prajapati

Content Editor

Related News