2024 ''ਚ ਅਯੁੱਧਿਆ ਵਿਚ ਮੂਲ ਅਸਥਾਨ ''ਤੇ ਵਿਰਾਜਮਾਨ ਹੋਣਗੇ ਰਾਮ ਲੱਲਾ, PM ਮੋਦੀ ਕਰਨਗੇ ਮੂਰਤੀ ਸਥਾਪਨਾ

Thursday, Mar 16, 2023 - 04:31 AM (IST)

2024 ''ਚ ਅਯੁੱਧਿਆ ਵਿਚ ਮੂਲ ਅਸਥਾਨ ''ਤੇ ਵਿਰਾਜਮਾਨ ਹੋਣਗੇ ਰਾਮ ਲੱਲਾ, PM ਮੋਦੀ ਕਰਨਗੇ ਮੂਰਤੀ ਸਥਾਪਨਾ

ਠਾਣੇ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਵਰੀ 2024 ਦੇ ਤੀਜੇ ਹਫ਼ਤੇ ਅਯੁੱਧਿਆ ਵਿਚ ਬਣ ਰਹੇ ਮੰਦਰ ਵਿਚ ਭਗਵਾਨ ਰਾਮ ਲੱਲਾ ਦੀ ਮੂਰਤੀ ਉਸ ਦੇ ਮੂਲ ਅਸਥਾਨ 'ਤੇ ਸਥਾਪਿਤ ਕਰਨਗੇ। ਰਾਮ ਮੰਦਰ ਦੇ ਨਿਰਮਾਣ ਅਤੇ ਪ੍ਰਬੰਧਨ ਲਈ ਸਥਾਪਿਤ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਦੇ ਖਜਾਨਚੀ ਸਵਾਮੀ ਗੋਵਿੰਦ ਗਿਰੀ ਮਹਾਰਾਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ CM ਮਾਨ ਦਾ ਬਿਆਨ, ਕਹਿ ਦਿੱਤੀ ਇਹ ਗੱਲ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਡੋਂਬਿਵਲੀ ਵਿਚ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੰਦਰ ਦਾ ਨਿਰਮਾਣ ਕਾਰਜ ਪੂਰੇ-ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਜਨਵਰੀ 2024 ਦੇ ਤੀਜੇ ਹਫ਼ਤੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰ ਕਮਲਾਂ ਨਾਲ ਰਾਮ ਲੱਲਾ ਦੀ ਮੂਰਤੀ ਉਸ ਦੇ ਮੂਲ ਅਸਥਾਨ 'ਤੇ ਸਥਾਪਿਤ ਕਰ ਦਿੱਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਆਯੂਸ਼ ਮੰਤਰਾਲੇ ਨੇ ਲੋਕਾਂ ਨੂੰ ਦਿੱਤੀ 'Y-Break' ਲੈਣ ਦੀ ਸਲਾਹ,  PM ਮੋਦੀ ਨੇ ਕਿਹਾ, 'ਇਹ ਤੰਦਰੁਸਤੀ ਦਾ ਚੰਗਾ ਤਰੀਕਾ'

ਇਸ ਵਿਚਾਲੇ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਕਰੀਬੀ ਸਹਾਇਕ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਇਸ ਮਹੀਨੇ ਦੇ ਅਖੀਰ ਵਿਚ ਵਿਧਾਨਸਭਾ ਦਾ ਬਜਟ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਅਯੁੱਧਿਆ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਿੰਦੇ 25 ਮਾਰਚ ਨੂੰ ਖ਼ਤਮ ਹੋ ਰਹੇ ਬਜਟ ਸੈਸ਼ਨ ਤੋਂ ਬਾਅਦ ਅਯੁੱਧਿਆ ਜਾ ਕੇ ਭਗਵਾਨ ਰਾਮ ਦੀ ਪੂਜਾ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News