ਸਮੁੰਦਰ ’ਚ ਵਧੀ ਭਾਰਤ ਦੀ ਤਾਕਤ, ਰਾਸ਼ਟਰਪਤੀ ਮੁਰਮੂ ਨੇ ਜੰਗੀ ਬੇੜਾ ‘ਵਿੰਧਿਆਗਿਰੀ’ ਸਮੁੰਦਰੀ ਫੌਜ ਨੂੰ ਸੌਂਪਿਆ
Friday, Aug 18, 2023 - 10:53 AM (IST)
ਕੋਲਕਾਤਾ (ਭਾਸ਼ਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਇੱਥੇ ਹੁਗਲੀ ਦਰਿਆ ਦੇ ਕੰਢੇ ‘ਗਾਰਡਨ ਰੀਚ ਸ਼ਿਪ ਬਿਲਡਰਜ਼ ਇੰਜੀਨੀਅਰਜ਼ ਲਿਮਟਿਡ’ (ਜੀ.ਆਰ.ਐੱਸ.ਈ.) ਕੇਂਦਰ ਵਿਖੇ ਭਾਰਤੀ ਸਮੁੰਦਰੀ ਫੌਜ ਦੇ ‘ਪ੍ਰਾਜੈਕਟ 17 ਅਲਫ਼ਾ’ ਦੇ ਤਹਿਤ ਨਿਰਮਤ 6ਵੇਂ ਜੰਗੀ ਬੇੜੇ ‘ਵਿੰਧਿਆਗਿਰੀ’ ਨੂੰ ਸਮੁੰਦਰੀ ਫੌਜ ਨੂੰ ਸੌਂਪਿਆ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਹਾਜ਼ਰ ਸਨ। ਇਹ ਤੀਜਾ ਅਤੇ ਆਖਰੀ ਜੰਗੀ ਬੇੜਾ ਹੈ ਜਿਸਨੂੰ ਕੋਲਕਾਤਾ ਸਥਿਤ ਜੰਗੀ ਬੇੜਾ ਨਿਰਮਾਤਾ ਨੇ ਪ੍ਰਾਜੈਕਟ ਦੇ ਤਹਿਤ ਸਮੁੰਦਰੀ ਫੌਜ ਲਈ ਬਣਾਇਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਯੰਤਰ ਅਤੇ ਪੀ17ਏ ਜਹਾਜ਼ਾਂ ਦੀਆਂ ਪ੍ਰਣਾਲੀਆਂ ਲਈ 75 ਫੀਸਦੀ ਆਰਡਰ ਸਵਦੇਸ਼ੀ ਕੰਪਨੀਆਂ ਤੋਂ ਹਨ ਜਿਸ ਵਿਚ ਸੂਖਮ, ਲਘੁ ਅਤੇ ਮੱਧਮ ਉਦਯੋਗ (ਐੱਮ. ਐੱਸ. ਐੱਮ. ਈ.) ਵੀ ਸ਼ਾਮਲ ਹਨ। ਇਹ ਅਤੀ-ਆਧੁਨਿਕ ਜੰਗੀ ਬੇੜਾ ਆਧੁਨਿਕ ਯੰਤਰਾਂ ਨਾਲ ਲੈਸ ਹੈ। ਜੀ. ਆਰ. ਐੱਸ. ਈ. ਅਮਰੀਕੀ ਅਧਿਕਾਰੀਆਂ ਮੁਤਾਬਕ ਪੀ17ਏ ਇਕ ਗਾਈਡਿਡ ਮਿਜ਼ਾਈਲ ਜੰਗੀ ਬੇੜਾ ਹੈ। ਹਰੇਕ ਜੰਗੀ ਬੇੜੇ ਦੀ ਲੰਬਾਈ 149 ਮੀਟਰ ਹੈ। ਇਸ ਦਾ ਭਾਰ ਲਗਭਗ 6,670 ਟਨ ਹੈ ਅਤੇ ਇਸਦੀ ਰਫਤਾਰ 28 ਸਮੁੰਦਰੀ ਮੀਲ ਹੈ।
‘ਮੇਰਾ ਬੰਗਾਲ, ਨਸ਼ਾ ਮੁਕਤ ਬੰਗਾਲ’ ਮੁਹਿੰਮ ਸ਼ੁਰੂ
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇੱਥੇ ਰਾਜ ਭਵਨ ਵਿਖੇ ਬ੍ਰਹਮਾ ਕੁਮਾਰੀਆਂ ਵੱਲੋਂ ਆਯੋਜਿਤ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ‘ਮੇਰਾ ਬੰਗਾਲ, ਨਸ਼ਾ ਮੁਕਤ ਬੰਗਾਲ’ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਰਮੂ ਨੇ ਕਿਹਾ ਕਿ ਨਸ਼ਾ ਸਮਾਜ ਅਤੇ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਤਰੇ ਨੂੰ ਦੂਰ ਕਰਨ ਲਈ ਕੋਈ ਹੱਲ ਲੱਭਣ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਪਹਿਲੂਆਂ ’ਤੇ ਕੰਮ ਕਰ ਰਹੀਆਂ ਹਨ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8