ਚੌਧਰੀ ਚਰਨ ਸਿੰਘ ਸਮੇਤ ਚਾਰ ਸ਼ਖਸੀਅਤਾਂ ਨੂੰ ਰਾਸ਼ਟਰਪਤੀ ਮੁਰਮੂ ਨੇ ਭਾਰਤ ਰਤਨ ਨਾਲ ਨਵਾਜਿਆ
Saturday, Mar 30, 2024 - 12:10 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਸਾਬਕਾ ਪ੍ਰਧਾਨ ਮੰਤਰੀਆਂ ਪੀ.ਵੀ. ਨਰਸਿਮਹਾ ਅਤੇ ਚੌਧਰੀ ਚਰਨ ਸਿੰਘ, ਖੇਤੀਬਾੜੀ ਮੰਤਰੀ ਐੱਮ.ਐੱਸ. ਸਵਾਮੀਨਾਥਨ ਅਤੇ ਬਿਹਾਰ ਦੇ 2 ਵਾਰ ਮੁੱਖ ਮੰਤਰੀ ਰਹੇ ਕਰਪੂਰੀ ਠਾਕੁਰ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਮਰਨ ਉਪਰੰਤ ਪ੍ਰਦਾਨ ਕੀਤਾ। ਰਾਵ, ਸਿੰਘ, ਠਾਕੁਰ ਅਤੇ ਸਵਾਮੀਨਾਥਨ ਨੂੰ ਦਿੱਤੇ ਗਏ ਪੁਰਸਕਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਲਏ।
LIVE: President Droupadi Murmu presents Bharat Ratna Awards at Rashtrapati Bhavan https://t.co/KDAJF6vvOK
— President of India (@rashtrapatibhvn) March 30, 2024
ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਵ ਲਈ ਮੁਰਮੂ ਤੋਂ ਇਹ ਸਨਮਾਨ ਉਨ੍ਹਾਂ ਦੇ ਪੁੱਤ ਪੀ.ਵੀ. ਪ੍ਰਭਾਕਰ ਰਾਵ ਨੇ ਸਵੀਕਾਰ ਕੀਤਾ। ਚੌਧਰੀ ਚਰਨ ਸਿੰਘ ਲਈ ਉਨ੍ਹਾਂ ਦੇ ਪੋਤੇ ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੇ ਪ੍ਰਧਾਨ ਜਯੰਤ ਚੌਧਰੀ ਨੇ ਰਾਸ਼ਟਰਪਤੀ ਤੋਂ ਇਹ ਸਨਮਾਨ ਸਵੀਕਾਰ ਕੀਤਾ। ਸਵਾਮੀਨਾਥਨ ਵਲੋਂ ਉਨ੍ਹਾਂ ਦੀ ਧੀ ਨਿਤਿਆ ਰਾਵ ਅਤੇ ਕਰਪੂਰੀ ਠਾਕੁਰ ਵਲੋਂ ਉਨ੍ਹਾਂ ਦੇ ਪੁੱਤ ਰਾਮਨਾਥ ਠਾਕੁਰ ਨੇ ਰਾਸ਼ਟਰਪਤੀ ਮੁਰਮੂ ਤੋਂ ਇਹ ਪੁਰਸਕਾਰ ਲਿਆ। ਇਸ ਸਮਾਰੋਹ 'ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਦਿੱਗਜ ਮੌਜੂਦ ਸਨ। ਸਰਕਾਰ ਨੇ ਇਸ ਸਾਲ ਰਾਵ, ਸਿੰਘ, ਠਾਕੁਰ ਅਤੇ ਸਵਾਮੀਨਾਥਨ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਗਜ ਨੇਤਾ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਨੂੰ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8