ਅਮੇਠੀ ਹੱਤਿਆਕਾਂਡ-ਹੁਣ ਤੱਕ ਹਿਰਾਸਤ 'ਚ 7 ਲੋਕ, ਪੁੱਛ-ਗਿੱਛ ਜਾਰੀ
Sunday, May 26, 2019 - 03:11 PM (IST)

ਅਮੇਠੀ—ਅਮੇਠੀ 'ਚ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੇ ਨਜ਼ਦੀਕੀ ਅਤੇ ਪਿੰਡ ਦੇ ਸਾਬਕਾ ਸਰਪੰਚ ਦੀ ਹੱਤਿਆ ਮਾਮਲੇ 'ਚ ਯੂ. ਪੀ. ਦੇ ਡੀ. ਜੀ. ਪੀ. ਓਪੀ ਸਿੰਘ ਨੇ ਜਲਦ ਸੁਲਾਝਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਸਖਤ ਜਾਂਚ ਚੱਲ ਰਹੀ ਹੈ। ਸਾਨੂੰ ਅਹਿਮ ਸੁਰਾਗ ਮਿਲੇ ਹਨ। 7 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਾਨੂੰ ਵਿਸ਼ਵਾਸ਼ ਹੈ ਕਿ ਅਗਲੇ 12 ਘੰਟਿਆਂ 'ਚ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ। ਦੱਸ ਦੇਈਏ ਕਿ ਅਮੇਠੀ ਦੇ ਬਾਰੋਲੀਆ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਦੀ ਸ਼ਨੀਵਾਰ ਦੇਰ ਰਾਤ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।