ਪਸ਼ੂ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਪਹਿਲਾਂ ਵੱਢਿਆ ਗਲ਼ ਫਿਰ ਚਾਕੂ ਨਾਲ ਕੀਤੇ 30 ਵਾਰ
Tuesday, Oct 20, 2020 - 03:37 PM (IST)
ਪਾਨੀਪਤ— ਹਰਿਆਣਾ ਦੇ ਇਕ ਪਸ਼ੂ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਦਾ ਗਲ਼ਾ ਵੱਢਣ ਤੋਂ ਬਾਅਦ ਉਸ ਦੇ ਸਰੀਰ 'ਤੇ ਚਾਕੂ ਨਾਲ 30 ਵਾਰ ਕੀਤੇ ਗਏ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਜੀਂਦ ਦੇ ਰਹਿਣ ਵਾਲੇ 40 ਸਾਲਾ ਓਮਬੀਰ ਸ਼ਰਮਾ ਦੇ ਤੌਰ 'ਤੇ ਹੋਈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਲੈਣ-ਦੇਣ ਦੇ ਵਿਵਾਦ ਵਿਚ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਗਿਆ। ਪੁਲਸ ਮੁਤਾਬਕ ਕਤਲ ਕਿਸੇ ਹੋਰ ਥਾਂ 'ਤੇ ਕੀਤਾ ਗਿਆ, ਜਦਕਿ ਲਾਸ਼ ਨੂੰ ਇਕ ਚਾਦਰ 'ਚ ਲਿਪੇਟ ਕੇ ਗਾਜੀਪੁਰ ਡੇਅਰੀ ਫਾਰਮ ਕੋਲ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ: ਘਰ 'ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- 'ਪਾਪਾ ਜਾਗ ਨਹੀਂ ਰਹੇ'
ਮ੍ਰਿਤਕ ਦੇ ਭਰਾ ਧਰਮਪਾਲ ਨੇ ਦੱਸਿਆ ਕਿ ਕਤਲ ਦੀ ਰਾਤ ਓਮਵੀਰ ਦੇ ਮੋਬਾਇਲ 'ਤੇ ਇਕ ਫੋਨ ਆਇਆ ਸੀ, ਜਿਸ 'ਚ ਉਨ੍ਹਾਂ ਨੂੰ ਰੁਪਏ ਦੇਣ ਲਈ ਬੁਲਾਇਆ ਗਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਪੈਸਿਆਂ ਦੇ ਲੈਣ-ਦੇਣ ਲਈ ਬੁਲਾਉਣ ਮਗਰੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਓਧਰ ਪਰਿਵਾਰ ਵਾਲੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਕਾਤਲਾਂ ਦਾ ਪਤਾ ਲਾਇਆ ਜਾਵੇ ਅਤੇ ਉਨ੍ਹਾਂ ਨੂੰ ਨਿਆਂ ਦਿੱਤਾ ਜਾਵੇ। ਓਮਬੀਰ ਆਪਣੇ ਪਿੱਛੇ ਪਿਤਾ ਸ਼ਿਵਪਾਲ ਸ਼ਰਮਾ, ਮਾਂ ਓਮਪਤੀ ਅਤੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਤੋਂ ਇਲਾਵਾ ਭਰਾ ਧਰਮਪਾਲ ਸ਼ਰਮਾ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ
ਜਾਣਕਾਰੀ ਮੁਤਾਬਕ ਓਮਬੀਰ 15 ਸਾਲਾਂ ਤੋਂ ਗਾਜੀਪੁਰ ਇਲਾਕੇ ਵਿਚ ਮੱਝਾਂ ਵੇਚਦੇ ਸਨ। ਉਹ ਹਫ਼ਤੇ ਤੱਕ ਗਾਜੀਪੁਰ ਵਿਚ ਕਿਸੇ ਡੇਅਰੀ ਵਾਲੇ ਕੋਲ ਰੁੱਕ ਜਾਂਦੇ ਸਨ। ਇਕ ਹਫਤੇ ਪਹਿਲਾਂ ਉਹ ਮੱਝਾਂ ਲੈ ਕੇ ਗਾਜੀਪੁਰ ਆਏ ਸਨ। ਕੁਝ ਲੋਕਾਂ ਨਾਲ ਉਨ੍ਹਾਂ ਦੇ 20 ਲੱਖ ਰੁਪਏ ਦੀ ਰਾਸ਼ੀ ਬਕਾਇਆ ਸੀ। ਓਮਬੀਰ ਦਾ ਸੰਪਰਕ ਪਰਿਵਾਰ ਨਾਲ ਵੀਰਵਾਰ ਰਾਤ ਤੋਂ ਹੀ ਟੁੱਟ ਗਿਆ। ਸ਼ੁੱਕਰਵਾਰ ਨੂੰ ਗਾਜੀਪੁਰ ਡੇਅਰੀ ਫਾਰਮ ਕੋਲ ਚਾਦਰ 'ਚ ਲਿਪਟੀ ਓਮਬੀਰ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ
ਇਹ ਵੀ ਪੜ੍ਹੋ: ਨਰਾਤਿਆਂ 'ਚ ਵੀ ਨਹੀਂ ਥੰਮ੍ਹ ਰਹੇ ਕੁੜੀਆਂ ਖ਼ਿਲਾਫ਼ ਅਪਰਾਧ: ਨਦੀ 'ਚ ਮਿਲੀ ਨਵਜੰਮੀ ਬੱਚੀ ਦੀ ਲਾਸ਼