ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ, ਫ਼ਿਰ ਹਾਈਵੇਅ 'ਤੇ ਸੁੱਟੀ ਲਾਸ਼
Tuesday, Apr 04, 2023 - 10:40 PM (IST)

ਮੁੰਬਈ (ਇੰਟ)- ਮਹਾਰਾਸ਼ਟਰ ’ਚ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇੱਥੇ ਔਰਤ ਨਾਲ ਪਹਿਲਾਂ ਗੈਂਗਰੇਪ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਨਗਨ ਹਾਲਤ ’ਚ ਲਾਸ਼ ਹਾਈਵੇਅ ’ਤੇ ਸੁੱਟ ਦਿੱਤੀ। ਹਾਈਵੇਅ ’ਤੇ ਪਈ ਲਾਸ਼ ਵੇਖ ਕੇ ਮਕਾਮੀ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - IPL 2023: ਗੁਜਰਾਤ ਨੂੰ ਲੱਗੇ ਸ਼ੁਰੂਆਤੀ ਝਟਕੇ, 54 ਦੌੜਾਂ 'ਤੇ ਗੁਆਏ 3 ਸਿਖਰਲੇ ਬੱਲੇਬਾਜ਼
ਪੁਲਸ ਸੂਤਰਾਂ ਅਨੁਸਾਰ, ਇਹ ਘਟਨਾ ਸੰਭਾਜੀ ਨਗਰ ਦੀ ਹੈ, ਜਿੱਥੇ ਤਿੰਨ ਮੁਲਜ਼ਮਾਂ ਨੇ ਔਰਤ ਨਾਲ ਰੇਪ ਕੀਤਾ। ਇਸ ਤੋਂ ਬਾਅਦ ਵੀ ਮੁਲਜ਼ਮਾਂ ਦਾ ਮਨ ਨਾ ਭਰਿਆ ਤਾਂ ਉਨ੍ਹਾਂ ਨੇ ਪੱਥਰ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ’ਚ ਪੁਲਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰਾਹੁਲ ਸੰਜੇ ਜਾਧਵ (19), ਪ੍ਰੀਤਮ ਉਰਫ ਸੋਨੂੰ ਮਹੇਂਦਰ ਨਰਵੜੇ (24) ਅਤੇ ਰਵੀ ਰਮੇਸ਼ ਗਾਇਕਵਾੜ (34) ਦੇ ਰੂਪ ’ਚ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।