60 ਹਜ਼ਾਰ ਲਈ ਕੀਤਾ ਕਤਲ, ਲਾਸ਼ ਦੇ 400 ਟੋਟੇ ਕਰ ਕੇ ਟਾਇਲਟ ''ਚ ਰੋੜ੍ਹੇ

Thursday, Jan 24, 2019 - 01:38 PM (IST)

60 ਹਜ਼ਾਰ ਲਈ ਕੀਤਾ ਕਤਲ, ਲਾਸ਼ ਦੇ 400 ਟੋਟੇ ਕਰ ਕੇ ਟਾਇਲਟ ''ਚ ਰੋੜ੍ਹੇ

ਮੁੰਬਈ— ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਗਲੋਬਲ ਸਿਟੀ ਇਲਾਕੇ 'ਚ ਕਤਲ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਸਾਂਤਾਕਰੂਜ ਦੇ ਰਹਿਣ ਵਾਲੇ 40 ਸਾਲਾ ਵਿਅਕਤੀ ਨੇ ਮੀਰਾ ਰੋਡ ਵਾਸੀ ਆਪਣੇ ਰਿਸ਼ਤੇਦਾਰ ਦਾ ਸਿਰਫ 60 ਹਜ਼ਾਰ ਰੁਪਏ ਲਈ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਦੋਸ਼ੀ ਨੇ ਲਾਸ਼ ਦੇ ਕਰੀਬ 400 ਟੋਟੇ ਕਰ ਕੇ ਟਾਲਿਟ 'ਚ ਫਲੱਸ਼ ਕਰ ਦਿੱਤੇ। ਇਸ ਤੋਂ ਇਲਾਵਾ ਸਿਰ ਅਤੇ ਹੱਡੀਆਂ ਨੂੰ ਥੈਲੀ 'ਚ ਭਰ ਕੇ ਭਾਈਂਦਰ ਦੀ ਖਾੜੀ 'ਚ ਸੱਟ ਦਿੱਤੇ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੋਮਵਾਰ ਨੂੰ ਵਛਰਾਜ ਪੈਰਾਡਾਈਜ਼ ਸੋਸਾਇਟੀ ਦੇ ਚੈਂਬਰ ਤੋਂ ਤੇਜ਼ ਬੱਦਬੂ ਆਉਣ ਲੱਗੀ। ਸੋਸਾਇਟੀ ਦੇ ਅਹੁਦਾ ਅਧਿਕਾਰੀਆਂ ਨੇ ਚੈਂਬਰ ਦੀ ਸਫ਼ਾਈ ਲਈ 2 ਮਜ਼ਦੂਰ ਬੁਲਾਏ ਤਾਂ ਉੱਥੇ ਮਾਸ ਦੇ ਟੁੱਕੜੇ ਫਸੇ ਮਿਲੇ। ਮਜ਼ਦੂਰਾਂ ਨੇ ਉਨ੍ਹਾਂ ਨੂੰ ਕੋਲ ਦੇ ਨਾਲੇ 'ਚ ਸੁੱਟ ਦਿੱਤਾ ਪਰ ਇੰਨੀ ਮਾਤਰਾ 'ਚ ਮਾਸ ਮਿਲਣ ਨਾਲ ਲੋਕਾਂ ਨੂੰ ਸ਼ੱਕ ਹੋਇਆ ਅਤੇ ਸੋਸਾਇਟੀ 'ਚ ਰਹਿਣ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੂੰ ਮ੍ਰਿਤਕ ਦੀਆਂ ਉਂਗਲੀਆਂ ਮਿਲੀਆਂ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 10 ਘੰਟੇ ਬਾਅਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
 

ਇਸ ਲਈ ਕੀਤਾ ਕਤਲ
ਪੁਲਸ ਨੂੰ ਪਤਾ ਲੱਗਾ ਕਿ ਪਿੰਟੂ ਕਿਸ਼ਨ ਸ਼ਰਮਾ ਫਲੈਟ ਨੰਬਰ 602 'ਚ ਰਹਿੰਦਾ ਹੈ, ਜਿਸ ਨੇ ਹਾਲ 'ਚ ਇਸ ਨੂੰ ਕਿਰਾਏ 'ਤੇ ਲਿਆ ਹੈ। ਪੁਲਸ ਨੇ ਉਸ ਨੂੰ ਦੇਰ ਰਾਤ 3 ਵਜੇ ਗ੍ਰਿਫਤਾਰ ਕਰ ਲਿਆ। ਪੁੱਛ-ਗਿੱਛ 'ਚ ਉਸ ਨੇ ਦੱਸਿਆ ਕਿ ਸਾਲ ਪਹਿਲਾਂ ਉਸ ਦੀ ਪਛਾਣ ਮੀਰਾ ਰੋਡ ਵਾਸੀ ਗਣੇਸ਼ ਵਿਠੱਲ ਕੋਲਟਕਰ (58) ਨਾਲ ਹੋਈ ਸੀ। ਕੋਲਟਕਰ ਦੀ ਪ੍ਰਿੰਟਿੰਗ ਪ੍ਰੈੱਸ ਹੈ। ਉਸ ਨੇ ਸ਼ਰਮਾ ਤੋਂ ਇਕ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਉਸ ਨੇ 40 ਹਜ਼ਾਰ ਰੁਪਏ ਚੁਕਾ ਦਿੱਤੇ ਪਰ 60 ਹਜ਼ਾਰ ਰੁਪਏ ਲਈ ਟਾਲ-ਮਟੋਲ ਕਰਨ ਲੱਗਾ।
ਇਸ ਤੋਂ ਬਾਅਦ ਸ਼ਰਮਾ ਨੇ ਕੋਲਟਕਰ ਦੇ ਕਤਲ ਦੀ ਯੋਜਨਾ ਬਣਾਈ ਅਤੇ ਇੱਥੇ ਫਲੈਟ ਕਿਰਾਏ 'ਤੇ ਲਿਆ। 16 ਜਨਵਰੀ ਨੂੰ ਉਸ ਨੇ ਕੋਲਟਕਰ ਨੂੰ ਵਿਰਾਰ ਬੁਲਾਇਆ। ਦੋਹਾਂ 'ਚ ਝਗੜਾ ਅਤੇ ਕੁੱਟਮਾਰ ਹੋ ਗਈ। ਕੋਲਟਕਰ ਜ਼ਮੀਨ 'ਤੇ ਡਿੱਗ ਗਿਆ ਅਤੇ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 20 ਜਨਵਰੀ ਨੂੰ ਕੋਲਟਕਰ ਦੀ ਭੈਣ ਨੇ ਮੀਰਾ ਰੋਡ ਦੇ ਨਯਾਨਗਰ ਪੁਲਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।


author

DIsha

Content Editor

Related News