ਮੁੰਨਾ ਭਾਈ ਐੱਮ.ਬੀ.ਬੀ.ਐੱਸ. ਚਲਾ ਰਹੇ ਹਨ ਕੋਵਿਡ ਸੈਂਟਰ, ਜਾਗੋ ਪਾਰਟੀ ਦਾ ਦਾਅਵਾ

Friday, Jun 18, 2021 - 09:40 PM (IST)

ਮੁੰਨਾ ਭਾਈ ਐੱਮ.ਬੀ.ਬੀ.ਐੱਸ. ਚਲਾ ਰਹੇ ਹਨ ਕੋਵਿਡ ਸੈਂਟਰ, ਜਾਗੋ ਪਾਰਟੀ ਦਾ ਦਾਅਵਾ

ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਚਲਾਏ ਜਾ ਰਹੇ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਡਿਗਰੀ 'ਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਅੰਤਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਸੰਪਾਦਕਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਬੰਧਿਤ ਡਾਕਟਰਾਂ ਦੀ ਐੱਮ.ਬੀ.ਬੀ.ਐੱਸ. ਦੀ ਡਿਗਰੀ ਜਨਤਕ ਕਰਣ ਦੀ ਮੰਗ ਕੀਤੀ ਹੈ। ਜੀ.ਕੇ. ਨੇ ਦਾਅਵਾ ਕੀਤਾ ਕਿ ਮੁੰਨਾ ਭਾਈ ਐੱਮ.ਬੀ.ਬੀ.ਐੱਸ. ਦੀ ਤਰਜ 'ਤੇ ਦਿੱਲੀ ਕਮੇਟੀ ਨੇ ਉਕਤ ਨਕਲੀ ਡਾਕਟਰਾਂ ਦੀ ਵਿਵਸਥਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ (ਆਈ.ਐੱਚ.ਆਰ.ਓ.) ਦੇ ਮਾਧਿਅਮ ਨਾਲ ਕੀਤੀ ਹੈ। ਇਹ ਸੰਸਥਾ ਇੱਕ ਪਾਸੇ ਕੋਵਿਡ ਸੈਂਟਰ ਦਾ ਹਵਾਲਾ ਦੇ ਕੇ ਲੋਕਾਂ ਤੋਂ ਫੰਡ ਇਕੱਠੇ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਪੁਲਸ ਦਾ ਮੁਖ਼ਬਰ ਬਣਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਮਰਵਾਉਣ ਵਾਲੇ ਕਾਮਰੇਡ ਬਲਦੇਵ ਸਿੰਘ ਮਾਨ ਦੀ ਧੀ ਸੋਨੀਆ ਮਾਨ ਇਸ ਸੰਸਥਾ ਦੀ ਇੰਫਲੁਐਂਸਰ ਹੈ।

ਜੀ.ਕੇ. ਨੇ ਦਾਅਵਾ ਕੀਤਾ ਕਿ ਇਸ ਸੰਸਥਾ ਦੇ ਪ੍ਰਧਾਨ ਨੇਮ ਸਿੰਘ  ਪ੍ਰੇਮੀ, ਡਾਇਰੈਕਟਰ ਰਾਜੇਸ਼ ਤਜਾਨੀਆ ਅਤੇ ਮੁੱਖ ਕਰਤਾਧਰਤਾ ਰਣਜੀਤ ਵਰਮਾ ਆਪਣੇ ਨਾਮ ਦੇ ਅੱਗੇ ਡਾਕਟਰ ਲਿਖਦੇ ਹਨ ਅਤੇ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਨੂੰ ਦੇਖਣ ਦਾ ਦਾਅਵਾ ਕਰਦੇ ਹੋਏ ਮੀਡੀਆ ਨੂੰ ਬਾਈਟ ਵੀ ਦੇ ਰਹੇ ਹਨ ਪਰ ਜਦੋਂ ਅਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵੈੱਬਸਾਈਟ 'ਤੇ ਜਾ ਕੇ ਇਨ੍ਹਾਂ ਦੇ ਅਤੇ ਇਨ੍ਹਾਂ ਦੇ ਸਾਥੀਆਂ  ਦੇ ਨਾਮ ਖੰਗਾਲੇ ਤਾਂ ਕੋਈ ਵੀ ਇਨ੍ਹਾਂ ਵਿਚੋਂ ਉੱਥੇ ਐੱਮ.ਬੀ.ਬੀ.ਐੱਸ. ਡਾਕਟਰ ਦੇ ਤੌਰ 'ਤੇ ਮੌਜੂਦ ਨਹੀਂ ਹੈ। ਜੀ.ਕੇ. ਨੇ ਖੁਲਾਸਾ ਕੀਤਾ ਕਿ ਰਣਜੀਤ ਵਰਮਾ 2004 ਦੀ ਏ.ਆਈ.ਪੀ.ਐੱਮ.ਟੀ. ਦੀ ਐੱਮ.ਬੀ.ਬੀ.ਐੱਸ. ਦੀ ਦਾਖਲਾ ਪ੍ਰੀਖਿਆ ਫਾਰਮ ਲੀਕ ਕਰਣ ਦਾ ਮੁੱਖ ਸੂਤਰਧਾਰ ਸੀ ਅਤੇ ਸੀ.ਬੀ.ਆਈ. ਨੇ ਇਸ ਨੂੰ ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ ਭੇਜਿਆ ਸੀ। 5-8 ਲੱਖ ਰੁਪਏ ਪ੍ਰਤੀ ਪ੍ਰੀਖਿਆਰਥੀ ਲੈ ਕੇ ਰਣਜੀਤ ਵਰਮਾ ਉਨ੍ਹਾਂ ਨੂੰ ਹੱਲ ਕੀਤਾ ਹੋਇਆ ਪੇਪਰ ਦਿੰਦਾ ਸੀ। ਜਦੋਂ ਕਿ ਉਸ ਸਮੇਂ ਇਹ ਖੁਦ ਨਾਗਪੁਰ ਵਿੱਚ ਮੈਡੀਕਲ ਵਿਦਿਆਰਥੀ ਦੇ ਤੌਰ 'ਤੇ ਪੜ੍ਹ ਰਿਹਾ ਸੀ। ਇਸ ਲਈ ਕਦੋਂ ਅਤੇ ਕਿਵੇਂ ਇਹ ਡਾਕਟਰ ਬਣ ਗਿਆ, ਇਹ ਵੱਡਾ ਸਵਾਲ ਹੈ? 

ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਦਿੱਲੀ ਕਮੇਟੀ ਇਨ੍ਹਾਂ ਫਰਜ਼ੀ ਮੈਡੀਕਲ ਡਾਕਟਰਾਂ ਦੀ ਡਿਗਰੀ ਦਿਖਾਏ,  ਨਹੀਂ ਤਾਂ ਮਰੀਜ਼ਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਸਾਜ਼ਿਸ਼ ਰਚਣ ਖ਼ਿਲਾਫ਼ ਜਾਗੋ ਪਾਰਟੀ ਸਾਰਿਆਂ ਖ਼ਿਲਾਫ਼ ਜ਼ਰੁਰੀ ਕਾਨੂੰਨੀ ਕਾਰਵਾਈ ਕਰੇਗੀ। ਕਿਉਂਕਿ ਫਰਜ਼ੀ ਡਾਕਟਰਾਂ ਨੂੰ ਕੋਵਿਡ ਮਰੀਜਾਂ ਦੇ ਦੋਸ਼ ਲਈ ਅਧਿਕਾਰਤ ਕਰਣ ਵਾਲੇ ਸਾਰੇ ਲੋਕ ਸਮਾਜ ਦੇ ਦੁਸ਼ਮਣ ਹਨ। ਜੇਕਰ ਸਾਡੀ ਟੀਮ ਇਹ ਖੋਜ ਸਕਦੀ ਹੈ ਕਿ ਡਾਕਟਰ ਫਰਜ਼ੀ ਅਤੇ ਪੇਪਰ ਲੀਕ ਕਰਣ ਵਾਲੇ ਮੁੰਨਾ ਭਾਈ ਐੱਮ.ਬੀ.ਬੀ.ਐੱਸ ਹੈ ਤਾਂ ਕਮੇਟੀ ਕੀ ਨੀਂਦ ਵਿੱਚ ਸੋ ਰਹੀ ਸੀ। ਜਾਂ ਸਿਰਫ ਇਨ੍ਹਾਂ ਨੂੰ ਕੇਵਲ ਪੈਸੇ ਇਕੱਠੇ ਕਰਣ ਦਾ ਹੀ ਪਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ। 
 


author

Inder Prajapati

Content Editor

Related News