ਮਾਊਂਟ ਐਵਰੈਸਟ ਦੇ ਆਧਾਰ ਕੈਂਪ ’ਚ ਮੁੰਬਈ ਦੀ ਮਹਿਲਾ ਦਾ ਦਿਹਾਂਤ
Sunday, May 08, 2022 - 01:34 PM (IST)
ਮੁੰਬਈ (ਭਾਸ਼ਾ)– ਮੁੰਬਈ ਵਾਸੀ 52 ਸਾਲਾ ਇਕ ਮਹਿਲਾ ਡਾਕਟਰ ਦੀ ਨੇਪਾਲ ’ਚ ਮਾਊਂਟ ਐਵਰੈਸਟ ਦੇ ਆਧਾਰ ਕੈਂਪ ਤੱਕ ਚੜ੍ਹਾਈ ਕਰਨ ਦੌਰਾਨ ਮੌਤ ਹੋ ਗਈ। ਪਰਿਵਾਰ ਦੇ ਇਕ ਮੈਂਬਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇੱਥੇ ਗੋਰੇਗਾਂਵ ’ਚ ਰਹਿਣ ਵਾਲੀ ਡਾ. ਪ੍ਰਦਨਯਾ ਸਾਮੰਤ ਦਾ ਨੇਪਾਲ ’ਚ ਐਵਰੈਂਟ ਆਧਾਰ ਕੈਂਪ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਕੋਈ ਹਾਦਸਾ ਨਹੀਂ ਵਾਪਰਿਆ, ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਇਆ।ਪਰਿਵਾਰ ਦੇ ਮੈਂਬਰ ਨੇ ਕਿਹਾ ਕਿ ਅੱਜ ਦੇਰ ਰਾਤ ਇਕ ਜਹਾਜ਼ ਤੋਂ ਮ੍ਰਿਤਕ ਦੇਹ ਇੱਥੇ ਲਿਆਂਦੀ ਜਾਵੇਗੀ। ਅੰਤਿਮ ਸੰਸਕਾਰ ਸੋਮਵਾਰ ਨੂੰ ਗੋਰੇਗਾਂਵ ਸਥਿਤ ਸ਼ਿਵਧਾਮ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ।