ਮੁੰਬਈ: ਸਮੁੰਦਰ ''ਚ ਡੁੱਬੇ 2 ਲੋਕ, ਸਰਚ ਆਪਰੇਸ਼ਨ ਸ਼ੁਰੂ
Saturday, Jul 06, 2019 - 05:52 PM (IST)

ਮੁੰਬਈ—ਮੁੰਬਈ 'ਚ ਬਾਰਿਸ਼ ਹੋਣ ਕਾਰਨ ਹਾਦਸੇ ਵੀ ਵੱਧ ਗਏ ਹਨ। ਅੱਜ ਭਾਵ ਸ਼ਨੀਵਾਰ ਨੂੰ ਮੁੰਬਈ ਦੇ ਮਰੀਨ ਲਾਈਨਜ਼ 'ਤੇ 2 ਲੋਕ ਸਮੁੰਦਰ 'ਚ ਡੁੱਬ ਗਏ ਹਨ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਟੀਮ ਅਤੇ ਨੇਵੀ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ।
ਦੱਸ ਦੇਈਏ ਕਿ ਮੁੰਬਈ 'ਚ ਲਗਾਤਾਰ ਬਾਰਿਸ਼ ਹੋਣ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਹੈ। ਬਾਰਿਸ਼ ਕਾਰਨ ਕਈ ਥਾਵਾਂ 'ਤੇ ਦੀਵਾਰਾਂ ਡਿੱਗਣ ਕਾਰਨ ਭਾਰੀ ਨੁਕਸਾਨ ਵੀ ਹੋਇਆ ਹੈ।