ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ

Saturday, Feb 11, 2023 - 10:31 AM (IST)

ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ

ਮੁੰਬਈ (ਏਜੰਸੀ): ਮੁੰਬਈ ਦੇ ਮਲਾਡ ਵਿੱਚ ਵੀਰਵਾਰ ਨੂੰ ਕਬੱਡੀ ਟੂਰਨਾਮੈਂਟ ਖੇਡਦੇ ਹੋਏ ਇੱਕ 20 ਸਾਲਾ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੀਰਤਿਕਰਾਜ ਮੱਲਣ ਵਜੋਂ ਹੋਈ ਹੈ। ਮਲਾਡ ਪੁਲਸ ਨੇ ਕੀਰਤਿਕਰਾਜ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸ਼ਤਾਬਦੀ ਹਸਪਤਾਲ ਭੇਜ ਦਿੱਤਾ ਹੈ। ਮੌਤ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਖਿਡਾਰੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨਿਤੀਸ਼ ਨੇ ਕੀਤਾ ਵੱਡਾ ਐਲਾਨ

 

ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕੀਰਤਿਕਰਾਜ ਮੁੰਬਈ ਦੇ ਗੋਰੇਗਾਂਵ ਇਲਾਕੇ ਦੇ ਸੰਤੋਸ਼ ਨਗਰ ਦਾ ਰਹਿਣ ਵਾਲਾ ਸੀ, ਉਹ ਗੋਰੇਗਾਂਵ ਦੇ ਵਿਵੇਕ ਕਾਲਜ ਵਿੱਚ ਬੀ.ਕਾਮ ਪਹਿਲੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਇਸ ਘਟਨਾ ਦੀ ਕੁਝ ਵਿਦਿਆਰਥੀਆਂ ਵੱਲੋਂ ਬਣਾਈ ਗਈ ਵੀਡੀਓ ਵਾਇਰਲ ਹੋਈ ਹੈ।

ਇਹ ਵੀ ਪੜ੍ਹੋ: ਖੇਤਾਂ 'ਚ ਟਰੈਕਟਰ ਚਲਾਉਂਦੇ ਦਿਖੇ ਧੋਨੀ, ਤੁਹਾਨੂੰ ਵੀ ਪਸੰਦ ਆਵੇਗਾ ਕੈਪਟਨ ਕੂਲ ਦਾ ਇਹ ਅੰਦਾਜ਼, ਵੇਖੋ ਵੀਡੀਓ


author

cherry

Content Editor

Related News