ਮੁੰਬਈ ਪੁਲਸ ਨੇ ਦਾਊਦ ਇਬਰਾਹਿਮ ਦੇ ਗਿਰੋਹ ਨਾਲ ਜੁੜੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

Tuesday, Oct 11, 2022 - 02:57 PM (IST)

ਮੁੰਬਈ ਪੁਲਸ ਨੇ ਦਾਊਦ ਇਬਰਾਹਿਮ ਦੇ ਗਿਰੋਹ ਨਾਲ ਜੁੜੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਮੰਗਲਵਾਰ ਨੂੰ ਜ਼ਬਰਨ ਵਸੂਲੀ ਦੇ  ਇਕ ਮਾਮਲੇ 'ਚ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ 'ਡੀ' ਕੰਪਨੀ ਨਾਲ ਜੁੜੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜ਼ਬਰਨ ਵਸੂਲੀ ਰੋਕੂ ਸੈੱਲ (ਏ.ਈ.ਸੀ.) ਨੇ ਹਾਲ ਹੀ 'ਚ ਗੈਂਗਸਟਰ ਛੋਟਾ ਸ਼ਕੀਲ ਦੇ ਸਾਲੇ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਅਤੇ ਕਾਰੋਬਾਰੀ ਰਿਆਜ਼ ਭਾਟੀ ਨੂੰ ਰੰਗਦਾਰੀ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਸਾਰਿਆਂ 'ਤੇ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੇ ਅਧੀਨ ਮਾਮਲਾ ਦਰਜ ਕੀਤਾ ਸੀ। 

ਇਹ ਵੀ ਪੜ੍ਹੋ : ਕੇਰਲ : 70 ਸਾਲਾਂ ਤੋਂ ਮੰਦਰ ਦੀ ਝੀਲ 'ਚ ਰਹਿ ਰਹੇ 'ਸ਼ਾਕਾਹਾਰੀ' ਮਗਰਮੱਛ ਦੀ ਮੌਤ

ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅੱਗੇ ਦੀ ਜਾਂਚ ਦੌਰਾਨ ਅਜੇ ਗੰਡਾ, ਫਿਰੋਜ਼, ਸਮੀਰ ਖਾਨ, ਪਾਪਾ ਪਠਾਨ ਅਤੇ ਅਮਜਦ ਰੇਡਕਰ ਦੀ ਭੂਮਿਕਾ ਸਾਹਮਣੇ ਆਈ ਸੀ, ਜਿਸ ਅਨੁਸਾਰ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਾਊਦ ਇਬਰਾਹਿਮ ਨਾਲ ਜੁੜੇ ਰਿਆਜ਼ ਭਾਟੀ ਨੂੰ ਪਿਛਲੇ ਮਹੀਨੇ ਮੁੰਬਈ ਦੇ ਵਰਸੋਵਾ ਥਾਣਾ ਪੁਲਸ ਨੇ ਜ਼ਬਰਨ ਵਸੂਲੀ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਭਾਟੀ ਨੇ ਵਰਸੋਵਾ ਦੇ ਇਕ ਵਪਾਰੀ ਨੂੰ ਧਮਕਾਇਆ ਅਤੇ ਉਸ ਤੋਂ 30 ਲੱਖ ਰੁਪਏ ਮੁੱਲ ਦੀ ਇਕ ਕਾਰ ਅਤੇ ਲਗਭਗ ਸਾਢੇ 7 ਲੱਖ ਰੁਪਏ ਦੀ ਨਕਦੀ ਦੀ ਮੰਗ ਕੀਤੀ ਸੀ। ਇਬਰਾਹਿਮ ਦਾ ਕਰੀਬੀ ਛੋਟਾ ਸ਼ਕੀਲ ਅਤੇ ਉਸ ਦੇ ਰਿਸ਼ਤੇਦਾਰ ਸਲੀਮ ਫਰੂਟ ਨੂੰ ਵੀ ਐੱਫ.ਆਈ.ਆਰ. 'ਚ ਨਾਮਜ਼ਦ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News