ਬਾਬਾ ਸਿੱਦੀਕੀ ਦੇ ਕਤਲ ਦਾ ਤੀਜਾ ਮੁਲਜ਼ਮ ਗ੍ਰਿਫਤਾਰ, ਹੁਣ ਤਕ 6 ਮੁਲਜ਼ਮਾਂ ਦੇ ਨਾਂ ਆਏ ਸਾਹਮਣੇ

Monday, Oct 14, 2024 - 12:22 AM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਕਾਂਪਾ), ਅਜਿਤ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ 'ਚ ਮੁੰਬਈ ਪੁਲਸ ਨੇ ਤੀਜੀ ਗ੍ਰਿਫਤਾਰੀ ਕੀਤੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਲਾਂਰੇਸ ਬਿਸ਼ਨੋਈ ਗੈਂਗ ਵੱਲੋਂ ਨੇਤਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਕਰਨ ਵਾਲੇ ਸ਼ੁਭਮ ਸੋਨਕਰ ਦੇ ਭਰਾ ਪ੍ਰਵੀਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 28 ਸਾਲਾ ਪ੍ਰਵੀਨ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਵੀਨ ਨੇ ਆਪਣੇ ਭਰਾ ਦੇ ਨਾਲ ਮਿਲ ਇਸ ਕਤਲਕਾਂਡ 'ਚ ਤਿੰਨ ਕਥਿਤ ਸ਼ੂਟਰਾਂ 'ਚੋਂ ਦੋ ਦੀ ਮਦਦ ਕੀਤੀ ਸੀ। 

ਜਾਣੋ ਕੋਣ ਹੈ ਮੁਲਜ਼ਮ ਪ੍ਰਵੀਨ? ਕੇਸ ਨਾਲ ਕੀ ਹੈ ਕੁਨੈਕਸ਼ਨ

ਪੁਲਸ ਨੇ ਦੱਸਿਆ ਕਿ ਪ੍ਰਵੀਨ ਦੇ ਭਰਾ ਸ਼ੁਭਮ ਲੋਨਕਰ ਦੀ ਭਾਲ ਕਰ ਹਾਂ। ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਹੁਣ ਤਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਮੁਤਾਬਕ, ਪ੍ਰਵੀਨ ਅਤੇ ਸ਼ੁਭਮ ਨੇ ਦੋ ਕਥਿਤ ਸ਼ੂਟਰਾਂ ਦੀ ਮਦਦ ਕੀਤੀ ਸੀ, ਜਿਨ੍ਹਾਂ 'ਚੋਂ ਇਕ ਉਤਰ ਪ੍ਰਦੇਸ਼ ਦਾ ਨਿਵਾਸੀ ਹੈ ਅਤੇ ਦੂਜੇ ਦਾ ਨਾਂ ਸ਼ਿਵ ਕੁਮਾਰ ਗੌਤਮ ਹੈ। ਫਿਲਹਾਲ ਗੌਤਮ ਫਰਾਰ ਚੱਲ ਰਿਹਾ ਹੈ। ਉਥੇ ਹੀ ਪੁਲਸ ਨੇ ਉਤਰ ਪ੍ਰਦੇਸ਼ ਦੇ ਨਿਵਾਸੀ ਅਤੇ ਇਕ ਹੋਰ ਕਥਿਤ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗੁਰਮੇਲ ਬਲਜੀਤ ਸਿੰਘ (23) ਦੇ ਰੂਪ 'ਚ ਹੋਈ ਹੈ। 

ਕਤਲ ਕੇਸ 'ਚ ਹੁਣ ਤਕ 3 ਮੁਲਜ਼ਮ ਗ੍ਰਿਫਤਾਰ, 3 ਫਰਾਰ

ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਸ਼ੁਭਮ ਲੋਨਕਰ ਦੀ ਭਾਲ ਪੁਣੇ 'ਚ ਕੀਤੀ ਸੀ ਪਰ ਉਹ ਉਥੇ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਭਰਾ ਪ੍ਰਵੀਨ ਨੂੰ ਅਪਰਾਧ 'ਚ ਸ਼ਾਮਲ ਹੋਣ ਦੇ ਚਲਦੇ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਇਸ ਕਤਲ ਕੇਸ 'ਚ ਹੁਣ 6 ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਹਨ। ਪੁਲਸ ਹੁਣ ਤਕ ਤਿੰਨ (ਧਰਮਰਾਜ ਕਸ਼ਯਪ, ਗੁਰਮੇਲ ਸਿੰਘ, ਪ੍ਰਵੀਨ ਲੋਨਕਰ) ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਉਥੇ ਹੀ ਬਾਕੀ ਬਚੇ ਤਿੰਨ (ਜੀਸ਼ਾਨ ਅਖ਼ਤਰ, ਸ਼ਿਵਾ ਪ੍ਰਸਾਦ ਗੌਤਮ, ਸ਼ਿਭੂ ਲੋਨਕਰ) ਫਰਾਰ ਹਨ। 

ਜ਼ਿਕਰਯੋਗ ਹੈ ਕਿ ਬਾਕੀ ਬਚੇ ਤਿੰਨ ਮੁਲਜ਼ਮਾਂ 'ਚੋਂ ਜੀਸ਼ਾਨ ਅਖ਼ਤਰ ਦੀ ਪੁਲਸ ਨੇ ਪਛਾਣ ਕਰ ਲਈ ਹੈ ਜੋ ਕਿ ਪੰਜਾਬ ਦੇ ਨਕੋਦਰ ਅਧਿਨ ਪੈਂਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਜਦਕਿ ਬਾਕੀ ਦੋ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ। 


Rakesh

Content Editor

Related News