ਮੁੰਬਈ : ਮਰੀਜ਼ ਨਾਲ ਰੇਪ ਕਰਨ ਤੇ ਉਸ ਨੂੰ ਧਮਕਾਉਣ ਦੇ ਦੋਸ਼ ''ਚ ਡਾਕਟਰ ਗ੍ਰਿਫਤਾਰ

10/14/2019 1:25:42 PM

ਮੁੰਬਈ— ਮੰਬਈ ਦੇ 58 ਸਾਲਾ ਇਕ ਡਾਕਟਰ ਨੂੰ ਇਕ ਮਰੀਜ਼ ਦਾ ਕਥਿਤ ਤੌਰ 'ਤੇ ਰੇਪ ਕਰਨ ਅਤੇ ਪੀੜਤਾ ਦੀ ਇਕ ਅਪਮਾਨਜਨਕ ਵੀਡੀਓ ਕਲਿੱਪ ਬਣਾ ਕੇ ਉਸ ਨੂੰ ਧਮਕਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੇਘਵਾੜੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੋਗੇਸ਼ਵਰੀ ਇਲਾਕੇ 'ਚ ਰਹਿਣ ਵਾਲੀ 27 ਸਾਲਾ ਔਰਤ ਡਾਕਟਰ ਵੰਸ਼ਰਾਜ ਦਿਵੇਦੀ ਦੇ ਸੰਪਰਕ 'ਚ 2015 'ਚ ਆਈ ਸੀ। ਪੀੜਤਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਦੋਸ਼ੀ ਨੇ ਕਿਸੇ ਬੀਮਾਰੀ ਦੇ ਇਲਾਜ ਲਈ ਮਈ 2015 'ਚ ਉਸ ਨੂੰ ਇਕ ਟੀਕਾ ਲਗਾਇਆ, ਜਿਸ ਦੇ ਬਾਅਦ ਉਹ ਉਸ ਦੇ ਕਲੀਨਿਕ 'ਚ ਬੇਹੋਸ਼ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਡਾਕਟਰ ਨੇ ਉਸ ਦਾ ਰੇਪ ਕੀਤਾ ਅਤੇ ਜਦੋਂ ਉਹ ਘਰ ਆਈ ਤਾਂ ਪੀੜਤਾ ਨੂੰ ਉਸ ਦੇ ਮੋਬਾਇਲ ਫੋਨ 'ਤੇ ਉਸ ਦੀ ਇਕ ਅਪਮਾਨਜਨਕ ਵੀਡੀਓ ਕਲਿੱਪ ਭੇਜੀ ਗਈ, ਜੋ ਡਾਕਟਰ ਨੇ ਬਣਾਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੀੜਤਾ ਨੇ ਦੋਸ਼ੀ ਤੋਂ ਇਹ ਕਲਿੱਪ ਮੰਗੀ ਤਾਂ ਡਾਕਟਰ ਨੇ ਉਸ ਨੂੰ ਧਮਕਾਇਆ ਅਤੇ ਕਿਹਾ ਕਿ ਜੇਕਰ ਉਹ ਉਸ ਨਾਲ ਸਰੀਰਕ ਸੰਬੰਧ ਬਣਾਏ ਨਹੀਂ ਰੱਖਦੀ ਹੈ ਤਾਂ ਉਹ ਕਲਿੱਪ ਨੂੰ ਆਨਲਾਈਨ ਸਾਂਝਾ ਕਰ ਦੇਵੇਗਾ।

ਅਧਿਕਾਰੀ ਨੇ ਕਿਹਾ,''ਇਸ ਤੋਂ ਬਾਅਦ ਜਦੋਂ ਕਲੀਨਿਕ 'ਚ ਕੋਈ ਮਰੀਜ਼ ਨਹੀਂ ਹੁੰਦਾ ਸੀ, ਉਦੋਂ ਦੋਸ਼ੀ ਨੇ ਕਈ ਵਾਰ ਉਸ ਦਾ ਰੇਪ ਕੀਤਾ।'' ਇਸ ਦੌਰਾਨ ਔਰਤ ਦਾ ਪਿਛਲੇ ਸਾਲ ਦਸੰਬਰ 'ਚ ਵਿਆਹ ਹੋ ਗਿਆ ਅਤੇ ਉਹ ਉਪਨਗਰ ਮਲਾਡ 'ਚ ਆਪਣੇ ਪਤੀ ਦੇ ਘਰ ਚੱਲੀ ਗਈ। ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਦੋਸ਼ੀ ਨੇ ਹਾਲ 'ਚ ਫਿਰ ਪੀੜਤਾ ਨਾਲ ਸੰਪਰਕ ਕੀਤਾ ਅਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਬਣਾਉਣ ਲੱਗਾ। ਔਰਤ ਨੇ ਜਦੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਵੀਡੀਓ ਸਾਂਝਾ ਕਰਨ ਦੀ ਧਮਕੀ ਦਿੱਤੀ। ਔਰਤ ਦੇ ਪਤੀ ਨੂੰ ਤਿੰਨ ਅਕਤੂਬਰ ਨੂੰ ਉਸ ਦੇ ਫੋਨ 'ਚ ਇਕ ਵੀਡੀਓ ਕਲਿੱਪ ਭੇਜੀ ਗਈ, ਜਿਸ 'ਚ ਔਰਤ ਅਤੇ ਇਕ ਵਿਅਕਤੀ ਸੀ। ਜਦੋਂ ਪੀੜਤਾ ਦੇ ਪਤੀ ਨੇ ਉਸ ਤੋਂ ਇਸ ਬਾਰੇ ਪੁੱਛ-ਗਿੱਛ ਕੀਤੀ ਤਾਂ ਔਰਤ ਨੇ ਉਸ ਨੂੰ ਦੋਸ਼ੀ ਬਾਰੇ ਦੱਸਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਔਰਤ ਦਾ ਪਤੀ ਉਸ ਨੂੰ ਮੇਘਵਾੜੀ ਪੁਲਸ ਥਾਣੇ ਲੈ ਕੇ ਗਿਆ ਅਤੇ ਉਸ ਨੇ ਡਾਕਟਰ ਵਿਰੁੱਧ ਇਕ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦਾ ਭਾਰਤੀ ਸਜ਼ਾ ਯਾਫ਼ਤਾ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਐਤਵਾਰ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 17 ਅਕਤੂਬਰ ਤੱਕ ਲਈ ਪੁਲਸ ਹਿਰਾਸਤ 'ਚ ਭੇਜ ਦਿੱਤਾ।


DIsha

Content Editor

Related News