ਫੁੱਟਪਾਥ ''ਤੇ ਸੌ ਰਹੇ ਪਰਿਵਾਰ ''ਤੇ ਚੜ੍ਹਿਆ ਤੇਲ ਵਾਲਾ ਟੈਂਕਰ, 2 ਦੀ ਮੌਤ

Sunday, Jun 09, 2019 - 10:10 AM (IST)

ਫੁੱਟਪਾਥ ''ਤੇ ਸੌ ਰਹੇ ਪਰਿਵਾਰ ''ਤੇ ਚੜ੍ਹਿਆ ਤੇਲ ਵਾਲਾ ਟੈਂਕਰ, 2 ਦੀ ਮੌਤ

ਮਹਾਰਾਸ਼ਟਰ-ਮੁੰਬਈ ਦੇ ਬਿਖਰੋਲੀ 'ਚ ਬੇਹੱਦ ਦਰਦਨਾਕ ਹਾਦਸਾ ਹੋਇਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਲ ਵਾਲਾ ਟੈਂਕਰ ਅਣਕੰਟਰੋਲ ਹੋ ਕੇ ਫੁੱਟਪਾਥ 'ਤੇ ਸੌਂ ਰਹੇ ਪਰਿਵਾਰ ਦੇ ਉਪਰ ਚੜ੍ਹ ਗਿਆ। ਹਾਦਸੇ 'ਚ 2 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 1 ਬੱਚਾ ਜ਼ਖਮੀ ਹੋ ਗਿਆ। ਹਾਦਸੇ ਵਾਪਰਨ 'ਤੇ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ।

PunjabKesari

ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਹਾਦਸਾ ਸ਼ਨੀਵਾਰ ਰਾਤ 9.45 ਵਜੇ ਬਿਖਰੋਲੀ ਵੈਸਟ ਦੇ ਪੋਵਾਈਓ ਰੋਡ 'ਤੇ ਵਾਪਰਿਆ। ਇਕ ਤੇਲ ਦਾ ਟੈਂਕਰ ਸੜਕ ਕਿਨਾਰੇ ਖੜ੍ਹਾ ਸੀ ਅਤੇ ਉਸ ਦੇ ਹੇਠਾਂ ਦੋ ਔਰਤਾਂ ਅਤੇ ਇੱਕ ਬੱਚਾ ਸੌਂ ਰਿਹਾ ਸੀ। ਇਸ ਦੌਰਾਨ ਇੱਕ ਨਵਾਂ ਟੈਂਕਰ ਇਸੇ ਸੜਕ 'ਤੇ ਆ ਰਿਹਾ ਸੀ। ਟੈਂਕਰ ਅਣਕੰਟਰੋਲ ਹੋ ਕੇ ਦੂਜੇ ਟੈਂਕਰ ਨਾਲ ਟਕਰਾਇਆ ਅਤੇ ਸੌਂ ਰਹੇ ਲੋਕਾਂ 'ਤੇ ਚੜ੍ਹ ਗਿਆ। ਦੋਵੇਂ ਮ੍ਰਿਤਕ ਔਰਤਾਂ ਇੱਕ ਹੀ ਪਰਿਵਾਰ ਦੀਆਂ ਹਨ। ਮੌਕੇ 'ਤੇ ਪਹੁੰਚੀ ਪੁਲਸ ਨੇ ਟੈਂਕਰ ਨੂੰ ਹਿਰਾਸਤ 'ਚ ਲੈ ਲਿਆ ਪਰ ਡਰਾਈਵਰ ਸਮੇਤ ਕਲੀਨਰ ਫਰਾਰ ਹੋ ਗਏ।


author

Iqbalkaur

Content Editor

Related News