ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
Monday, Jun 30, 2025 - 01:11 AM (IST)
 
            
            ਮੁੰਬਈ, (ਭਾਸ਼ਾ)- ਲਾਊਡਸਪੀਕਰਾਂ ਦੀ ਵਰਤੋਂ ’ਤੇ ਪਾਬੰਦੀ ਤੋਂ ਬਾਅਦ ਮੁੰਬਈ ਦੀਆਂ 6 ਮਸਜਿਦਾਂ ਨੇ ਇਕ ਅਜਿਹੀ ਮੋਬਾਈਲ ਫੋਨ ਐਪਲੀਕੇਸ਼ਨ ’ਤੇ ਅਾਪਣੇ ਅਾਪ ਨੂੰ ਰਜਿਸਟਰ ਕੀਤਾ ਹੈ ਜੋ ਮੁਸਲਿਮ ਭਾਈਚਾਰੇ ਨੂੰ ‘ਅਜ਼ਾਨ’ ਬਾਰੇ ਸੂਚਿਤ ਕਰਦੀ ਹੈ।
‘ਆਨਲਾਈਨ ਅਜ਼ਾਨ’ ਨਾਂ ਦੀ ਇਹ ਐਪ ਤਾਮਿਲਨਾਡੂ ਦੀ ਇਕ ਕੰਪਨੀ ਵੱਲੋਂ ਵਿਕਸਤ ਕੀਤੀ ਗਈ ਹੈ।
ਮਾਹਿਮ ਜੁਮਾ ਮਸਜਿਦ ਦੇ ਮੁਤਵੱਲੀ ਫਹਾਦ ਖਲੀਲ ਪਠਾਨ ਨੇ ਕਿਹਾ ਕਿ ਨਮਾਜ਼ ਲਈ ਲਾਊਡਸਪੀਕਰਾਂ ਦੀ ਵਰਤੋਂ ਨਾਲ ਸਬੰਧਤ ਪਾਬੰਦੀਆਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਮੋਬਾਈਲ ਐਪ ਸਥਾਨਕ ਮਸਜਿਦਾਂ ਤੋਂ ਸਿੱਧੇ ਨਮਾਜ਼ੀਆਂ ਤੱਕ ਅਜ਼ਾਨ ਨੂੰ ਪਹੁੰਚਾਉਣ ’ਚ ਮਦਦ ਕਰਦੀ ਹੈ।
ਇਹ ਐਪ ਮੋਬਾਈਲ ਫੋਨਾਂ ਰਾਹੀਂ ਅਜ਼ਾਨ ਦੇ ਲਾਈਵ ਪ੍ਰਸਾਰਣ ਦਾ ਆਡੀਓ ਉਸੇ ਸਮੇਂ ਚਲਾਉਂਦੀ ਹੈ ਜਦੋਂ ਮਸਜਿਦ ਤੋਂ ਅਜ਼ਾਨ ਦਿੱਤੀ ਜਾਂਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            