ਮੁੰਬਈ ਦੀ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫ਼ਤਾਰ

01/07/2021 2:13:49 PM

ਮੁੰਬਈ- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਮੇਅਰ ਅਤੇ ਸ਼ਿਵ ਸੈਨਾ ਨੇਤਾ ਕਿਸ਼ੋਰੀ ਪੇਡਨੇਕਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 20 ਸਾਲਾ ਇਕ ਸ਼ਖਸ ਨੂੰ ਪੁਲਸ ਨੇ ਬੁੱਧਵਾਰ ਨੂੰ ਗੁਜਰਾਤ ਦੇ ਜਾਮਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਮਨੋਜ ਡੋਡੀਆ ਦੇ ਰੂਪ 'ਚ ਹੋਈ ਹੈ। ਦੋਸ਼ੀ ਨੇ ਮੇਅਰ ਕਿਸ਼ੋਰੀ ਪੇਡਨੇਕਰ ਦੇ ਮੋਬਾਇਲ 'ਤੇ ਫ਼ੋਨ ਕੀਤਾ ਸੀ। ਦੋਸ਼ੀ ਨੇ ਹਿੰਦੀ 'ਚ ਗੱਲ ਕੀਤੀ ਅਤੇ ਮੇਅਰ ਨੂੰ ਗਾਲ੍ਹਾਂ ਕੱਢੀਆਂ। ਦੋਸ਼ੀ ਨੇ ਮੇਅਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਬਾਅਦ ਮੇਅਰ ਨੇ ਦੱਖਣ ਮੁੰਬਈ ਦੇ ਆਜ਼ਾਦ ਮੈਦਾਨ ਪੁਲਸ ਸਟੇਸ਼ਨ 'ਚ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ।

ਪੁਲਸ ਕੋਲ ਸਿਰਫ਼ ਮੋਬਾਇਲ ਨੰਬਰ ਸੀ ਅਤੇ ਤਕਨੀਕੀ ਮਾਧਿਅਮ ਨਾਲ ਦੋਸ਼ੀ ਮਨੋਜ ਤੱਕ ਪਹੁੰਚਣ 'ਚ ਸਫ਼ਲ ਰਹੀ। ਮਨੋਜ ਨੂੰ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਨੂੰ ਫੜਿਆ ਸੀ। ਹਾਲਾਂਕਿ ਦੋਸ਼ੀ ਨੇ ਕੁੜੀ ਨੂੰ ਧਮਕੀ ਕਿਉਂ ਦਿੱਤੀ ਸੀ। ਹਾਲੇ ਤੱਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਮੁੰਬਈ ਅਤੇ ਮੇਅਰ ਕਿਸ਼ੋਰੀ ਪੈਡਨੇਕਰ ਨੂੰ ਪਿਛਲੇ ਸਾਲ ਦਸੰਬਰ 'ਚ ਧਮਕੀ ਭਰਿਆ ਫ਼ੋਨ ਆਇਆ ਸੀ। ਪੁਲਸ ਅਧਿਕਾਰੀ ਦੋਸ਼ੀ ਨੂੰ ਲੈ ਕੇ ਵੀਰਵਾਰ ਸ਼ਾਮ ਤੱਕ ਮੁੰਬਈ ਪਹੁੰਚਣਗੇ। ਉਸ ਤੋਂ ਬਾਅਦ ਪੁਲਸ ਹਿਰਾਸਤ ਦੀ ਮੰਗ ਲਈ ਮਨੋਜ ਨੂੰ ਕੋਰਟ 'ਚ ਪੇਸ਼ ਕਰਨਗੇ। ਦੱਸਣਯੋਗ ਹੈ ਕਿ ਬੀ.ਐੱਮ.ਸੀ. ਚੋਣਾਂ ਅਗਲੇ ਸਾਲ ਹੋਣ ਵਾਲੀਆਂ ਹਨ। ਪੈਡਨੇਕਰ ਨੂੰ ਸਾਲ 2019 'ਚ ਮੁੰਬਈ ਦੇ ਮੇਅਰ ਦੇ ਰੂਪ 'ਚ ਚੁਣਿਆ ਗਿਆ ਸੀ, ਉਹ ਸ਼ਿਵ ਸੈਨਾ ਦੇ ਨਗਰ ਸੇਵਕ ਹਨ।


DIsha

Content Editor

Related News