ਮੁੰਬਈ : ਵਸੋਰਵਾ ''ਚ LPG ਗੋਦਾਮ ''ਚ ਲੱਗੀ ਅੱਗ, 4 ਲੋਕ ਜ਼ਖਮੀ

02/10/2021 1:12:23 PM

ਮੁੰਬਈ- ਮੁੰਬਈ ਦੇ ਵਸੋਰਵਾ ਇਲਾਕੇ 'ਚ ਬੁੱਧਵਾਰ ਨੂੰ ਇਕ ਗੋਦਾਮ 'ਚ ਅੱਗ ਲੱਗ ਗਈ। ਇਹ ਸਿਲੰਡਰ ਦਾ ਗੋਦਾਮ ਹੈ, ਜੋ ਕਿ ਯਾਰੀ ਰੋਡ 'ਤੇ ਸਥਿਤ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਹਾਲੇ ਤੱਕ ਕਈ ਸਿਲੰਡਰਾਂ 'ਚ ਧਮਾਕਾ ਹੋ ਚੁਕਿਆ ਹੈ। ਇਸ ਹਾਦਸੇ 'ਚ ਹੁਣ ਤੱਕ 4 ਲੋਕ ਜ਼ਖਮੀ ਹੋ ਚੁਕੇ ਹਨ। ਇਸ ਅੱਗ ਨੂੰ ਬੁਝਾਉਣ ਲਈ ਹੁਣ ਤੱਕ ਮੌਕੇ 'ਤੇ 16 ਗੱਡੀਆਂ ਪਹੁੰਚ ਚੁਕੀਆਂ ਹਨ। ਅੱਗ ਕਾਫ਼ੀ ਭਿਆਨਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਕੂਪਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਸਵੇਰੇ ਕਰੀਬ 10 ਵਜੇ ਲੱਗੀ ਹੈ। ਸ਼ੁਰੂਆਤੀ ਤੌਰ 'ਤੇ ਦੱਸਿਆ ਜਾ ਰਿਹਾ ਹੈ ਕਿ ਅੱਗ ਗੈਸ ਸਿਲੰਡਰ 'ਚ ਧਮਾਕੇ ਨਾਲ ਲੱਗੀ ਹੈ। ਗੋਦਾਮ ਕਾਨੂੰਨੀ ਸੀ ਜਾਂ ਗੈਰ-ਕਾਨੂੰਨੀ, ਇਸ ਦੀ ਜਾਂਚ ਕੀਤੀ ਜਾਵੇਗੀ। ਗੋਦਾਮ ਮਾਲਕ ਨੂੰ ਹਿਰਾਸਤ 'ਚ ਲਿਆ ਗਿਆ ਹੈ।

PunjabKesariਦੱਸਣਯੋਗ ਹੈ ਕਿ ਮੰਗਲਵਾਰ ਨੂੰ ਨਵੀਂ ਮੁੰਬਈ ਦੇ ਤਲੋਜਾ ਉਦਯੋਗਿਕ ਇਲਾਕੇ 'ਚ 4 ਫੈਕਟਰੀਆਂ 'ਚ ਭਿਆਨਕ ਅੱਗ ਲੱਗ ਗਈ ਸੀ। ਠਾਣੇ ਨਗਰ ਨਿਗਮ (ਟੀ.ਐੱਮ.ਸੀ.) ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ (ਆਰ.ਡੀ.ਐੱਮ.ਸੀ.) ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਸੀ ਕਿ ਮੰਗਲਵਾਰ ਨੂੰ 2 ਦਿਨਾਂ 'ਚ 11.50 ਵਜੇ ਦੇ ਨੇੜੇ-ਤੇੜੇ ਲੱਗੀ ਅੱਗ ਨਾਲ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।

PunjabKesari


DIsha

Content Editor

Related News