ਕੋਰੋਨਾ ਦੇ ਇਲਾਜ ਵਿਚ ਮਦਦ ਲਈ ਬਣਾਏ 3 ਰੋਬੋਟ
Friday, Jun 11, 2021 - 10:42 AM (IST)
ਮੁੰਬਈ– ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਲਗਾਤਾਰ ਘੱਟ ਹੋ ਰਹੇ ਹਨ। ਮੌਤਾਂ ਦੀ ਗਿਣਤੀ ਵਿਚ ਵੀ ਕਮੀ ਆ ਰਹੀ ਹੈ ਹਾਲਾਂਕਿ ਦੂਜੀ ਲਹਿਰ ਦੌਰਾਨ ਹਸਪਤਾਲਾਂ ਵਿਚ ਬੈੱਡ ਤੋਂ ਲੈ ਕੇ ਆਕਸੀਜਨ ਤੱਕ ਦੀ ਕਿੱਲਤ ਦੇਖਣ ਨੂੰ ਮਿਲੀ ਸੀ। ਅਜਿਹੇ ਵਿਚ ਕੋਰੋਨਾ ਮਰੀਜ਼ਾਂ ਨੂੰ ਬਿਹਤਰ ਇਲਾਜ ਦੇਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਨ੍ਹਾਂ ਹੀ ਦਿੱਕਤਾਂ ਨੂੰ ਦੇਖਦੇ ਹੋਏ ਮੁੰਬਈ ਦੇ ਇਕ ਟੈਕਨੀਸ਼ੀਅਨ ਨੇ ਇਹ 3 ਰੋਬੋਟ ਬਣਾਏ ਹਨ। ਉਸ ਦਾ ਦਾਅਵਾ ਹੈ ਕਿ ਇਹ ਰੋਬੋਟ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਮਦਦ ਕਰਨਗੇ।
ਰੋਬੋਟ ਬਣਾਉਣ ਵਾਲੇ ਟੈਕਨੀਸ਼ੀਅਨ ਦਾ ਨਾਂ ਸੰਤੋਸ਼ ਹੁਲਾਵਲੇ ਹੈ। ਇਨ੍ਹਾਂ ਤਿੰਨਾਂ ਰੋਬੋਟ ਦਾ ਨਾਂ ਐੱਸ. ਐੱਚ. ਆਰ., ਐੱਮ. ਐੱਸ. ਆਰ. ਅਤੇ ਡੀ. ਐੱਮ. ਆਰ. ਰੱਖਿਆ ਗਿਆ ਹੈ। ਸੰਤੋਸ਼ ਦਾ ਦਾਅਵਾ ਹੈ ਕਿ ਤਿੰਨੋਂ ਰੋਬੋਟ ਕੋਰੋਨਾ ਮਹਾਮਾਰੀ ਤੋਂ ਇਲਾਵਾ ਗੈਸ ਲੀਕ ਹਾਦਸੇ ਜਾਂ ਅੱਗ ਲੱਗਣ ਦੀ ਘਟਨਾ ਵਿਚ ਵੀ ਮਦਦ ਦੇ ਸਕਦੇ ਹਨ।