ਮੁੰਬਈ 'ਚ ਦੁਖ਼ਦ ਹਾਦਸਾ, ਹਸਪਤਾਲ ਅੰਦਰ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ

Friday, Mar 26, 2021 - 12:41 PM (IST)

ਮੁੰਬਈ 'ਚ ਦੁਖ਼ਦ ਹਾਦਸਾ, ਹਸਪਤਾਲ ਅੰਦਰ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ

ਮੁੰਬਈ- ਮੁੰਬਈ 'ਚ ਇਕ ਮਾਲ 'ਚ ਸਥਿਤ ਹਸਪਤਾਲ 'ਚ ਅੱਗ ਲੱਗਣ ਤੋਂ ਬਾਅਦ 10 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਂਡੁਪ ਇਲਾਕੇ 'ਚ ਸਥਿਤ ਡਰੀਮਸ ਮਾਲ ਇਮਾਰਤ 'ਚ ਸਨਰਾਈਜ਼ ਹਸਪਤਾਲ 'ਚ ਅੱਧੀ ਰਾਤ ਦੇ ਕੁਝ ਦੇਰ ਬਾਅਦ ਅੱਗ ਲੱਗ ਗਈ। ਕਰੀਬ 70 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਸਪਤਾਲ 5 ਮੰਜ਼ਲਾ ਮਾਲ ਦੀ ਤੀਜੀ ਮੰਜ਼ਲ 'ਤੇ ਸਥਿਤ ਹੈ ਅਤੇ ਜਦੋਂ ਅੱਗ ਲੱਗੀ ਤਾਂ ਉਸ ਸਮੇਂ ਕੋਵਿਡ-19 ਦੇ ਮਰੀਜ਼ਾਂ ਤੋਂ ਇਲਾਵਾ ਹੋਰ ਵੀ ਕਈ ਮਰੀਜ਼ ਹਸਪਤਾਲ 'ਚ ਸਨ। ਮੁੰਬਈ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਵਿਚਾਲੇ ਇਹ ਘਟਨਾ ਹੋਈ ਹੈ। ਸ਼ਹਿਰ 'ਚ ਵੀਰਵਾਰ ਨੂੰ ਇਨਫੈਕਸ਼ਨ ਦੇ 5,504 ਨਵੇਂ ਮਾਮਲੇ ਸਾਹਮਣੇ ਆਏ ਤਾਂ ਇਸ ਮਹਾਮਾਰੀ ਦੀ ਸ਼ੁਰੂਆਤ ਤੋਂ  ਲੈ ਕੇ ਹੁਣ ਤੱਕ ਇਕ ਦਿਨ 'ਚ ਸਭ ਤੋਂ ਵੱਧ ਮਾਮਲੇ ਹਨ।

PunjabKesariਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ 'ਚ 10 ਮਰੀਜ਼ਾਂ ਦੀ ਮੌਤ ਹੋ ਗਈ। ਹਾਲਾਂਕਿ ਬੀ.ਐੱਮ.ਸੀ. ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਸਿਰਫ਼ ਇਕ ਵਿਅਕਤੀ ਦੀ ਮੌਤ ਦੀ ਹੀ ਪੁਸ਼ਟੀ ਕੀਤੀ ਹੈ। ਕੰਟਰੋਲ ਰੂਮ ਦੇ ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਾ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਊ 20 ਗੱਡੀਆਂ, ਪਾਣੀ ਦੇ 15 ਟੈਂਕਰ ਅਤੇ ਐਂਬੂਲੈਂਸ ਨੂੰ ਹਾਦਸੇ ਵਾਲੀ ਜਗ੍ਹਾ ਭੇਜਿਆ ਗਿਆ ਹੈ। ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ।

PunjabKesari


author

DIsha

Content Editor

Related News