ਅਜੀਤ ਪਵਾਰ ਇਕ ਦਿਨ ਮੁੱਖ ਮੰਤਰੀ ਬਣਨਗੇ : ਫੜਨਵੀਸ

Friday, Dec 20, 2024 - 12:23 AM (IST)

ਅਜੀਤ ਪਵਾਰ ਇਕ ਦਿਨ ਮੁੱਖ ਮੰਤਰੀ ਬਣਨਗੇ : ਫੜਨਵੀਸ

ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਤੇ ਉਪ-ਮੁੱਖ ਮੰਤਰੀ ਅਜੀਤ ਪਵਾਰ ਅਤੇ ਏਕਨਾਥ ਸ਼ਿੰਦੇ 24 ਘੰਟੇ ਸੱਤੇ ਦਿਨ ਸ਼ਿਫਟਾਂ ’ਚ ਕੰਮ ਕਰਨਗੇ।

ਦੇਰ ਰਾਤ ਤੱਕ ਕੰਮ ਕਰਨ ਲਈ ਜਾਣੇ ਜਾਣ ਵਾਲੇ ਸ਼ਿੰਦੇ ਦਾ ਜ਼ਿਕਰ ਕਰਦਿਆਂ ਫੜਨਵੀਸ ਨੇ ਕਿਹਾ ਕਿ ਅਜੀਤ ਪਵਾਰ ਸਵੇਰੇ ਕੰਮ ਕਰਨਗੇ, ਉਹ ਸਵੇਰੇ ਛੇਤੀ ਉਠ ਜਾਂਦੇ ਹਨ। ਮੈਂ ਦੁਪਹਿਰ 12 ਵਜੇ ਤੋਂ ਅੱਧੀ ਰਾਤ ਤੱਕ ਕੰਮ ’ਤੇ ਰਹਿੰਦਾ ਹਾਂ, ਜਦੋਂ ਕਿ ਪੂਰੀ ਰਾਤ... ਤੁਸੀਂ ਸਾਰੇ ਜਾਣਦੇ ਹੋ ਕਿ ਕੌਣ (ਕੰਮ ਕਰਦਾ) ਹੈ।”

ਅਜੀਤ ਪਵਾਰ ਦਾ ਜ਼ਿਕਰ ਕਰਦਿਆਂ ਫੜਨਵੀਸ ਨੇ ਕਿਹਾ, “ਤੁਹਾਨੂੰ ‘ਸਥਾਈ ਉਪ-ਮੁੱਖ ਮੰਤਰੀ’ ਕਿਹਾ ਜਾਂਦਾ ਹੈ... ਪਰ ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ... ਤੁਸੀਂ ਇਕ ਦਿਨ ਮੁੱਖ ਮੰਤਰੀ ਬਣੋਗੇ।” ਅਜੀਤ ਪਵਾਰ ਨੇ 5 ਦਸੰਬਰ ਨੂੰ 6ਵੀਂ ਵਾਰ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।


author

Rakesh

Content Editor

Related News