ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਜ਼ਬਤ ਕੀਤਾ 1.72 ਕਰੋੜ ਰੁਪਏ ਦਾ ਸੋਨਾ

Saturday, Mar 16, 2024 - 09:43 AM (IST)

ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ ਜ਼ਬਤ ਕੀਤਾ 1.72 ਕਰੋੜ ਰੁਪਏ ਦਾ ਸੋਨਾ

ਮੁੰਬਈ- ਮੁੰਬਈ 'ਚ ਕਸਟਮ ਅਧਿਕਾਰੀਆਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) 'ਤੇ 5 ਵੱਖ-ਵੱਖ ਮਾਮਲਿਆਂ ਵਿਚ 1.72 ਕਰੋੜ ਰੁਪਏ ਦੀ ਕੀਮਤ ਦਾ 2.99 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਮੁੰਬਈ ਕਸਟਮ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ 14-15 ਮਾਰਚ ਨੂੰ ਏਅਰਪੋਰਟ ਕਮਿਸ਼ਨਰੇਟ, ਮੁੰਬਈ ਕਸਟਮਜ਼ ਨੇ 5 ਵੱਖ-ਵੱਖ ਮਾਮਲਿਆਂ 'ਚ 1.72 ਕਰੋੜ ਰੁਪਏਦੀ ਕੀਮਤ ਦਾ 2.99 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ।

ਇਸ ਤੋਂ ਪਹਿਲਾਂ ਮੁੰਬਈ ਕਸਟਮ ਅਧਿਕਾਰੀਆਂ ਨੇ ਨੇ 10-12 ਮਾਰਚ ਦਰਮਿਆਨ ਮੁੰਬਈ ਹਵਾਈ ਅੱਡੇ 'ਤੇ 8 ਵੱਖ-ਵੱਖ ਮਾਮਲਿਆਂ ਵਿਚ 2.35 ਕਰੋੜ ਰੁਪਏ ਕੀਮਤ ਦਾ 4.22 ਕਿਲੋ ਸੋਨਾ, ਮੋਬਾਈਲ ਫੋਨ ਅਤੇ ਲੈਪਟਾਪ ਜ਼ਬਤ ਕੀਤੇ ਸਨ। 21 KT ਵੱਖ-ਵੱਖ ਸੋਨੇ ਦੇ ਗਹਿਣੇ, 18 KT ਗੋਲਡ ਹੁੱਕਸ ਅਤੇ ਗਹਿਣੇ  ਜਿਨ੍ਹਾਂ ਦਾ ਕੁੱਲ ਵਜ਼ਨ 141 ਗ੍ਰਾਮ, ਸੈਮਸੰਗ ਗਲੈਕਸੀ ਜ਼ੈਡ ਫੋਲਡ 5 (1), ਗਲੈਕਸੀ ਜ਼ੈੱਡ ਫਲਿੱਪ 5 (1), ਗਲੈਕਸੀ S20 5G (30), ਆਈਫੋਨ 15 ਪ੍ਰੋ (1) , iPhone SE 256 GB(2), Dell Laptop Latitude 5400(13) ਹੈਂਡਬੈਗ ਅਤੇ ਚੈੱਕ-ਇਨ ਬੈਗ ਵਿਚ ਲੁਕਾਏ ਹੋਏ ਪਾਏ ਗਏ।


author

Tanu

Content Editor

Related News