ਕ੍ਰਾਈਮ ਬਰਾਂਚ ਦੀ ਵੱਡੀ ਕਾਰਵਾਈ, 12 ਕਰੋੜ ਰੁਪਏ ਦਾ ਪਾਬੰਦੀਸ਼ੁਦਾ ਗੁਟਖਾ ਤੇ ਪਾਨ ਮਸਾਲਾ ਕੀਤਾ ਜ਼ਬਤ

01/13/2024 11:51:01 AM

ਮੁੰਬਈ- ਮੁੰਬਈ ਕ੍ਰਾਈਮ ਬਰਾਂਚ ਨੇ ਮਹਾਰਾਸ਼ਟਰ ਦੇ ਪਾਲਘਰ ਦੇ ਕਾਸਾ ਖੇਤਰ ਤੋਂ 12 ਕਰੋੜ ਰੁਪਏ ਦਾ ਪਾਬੰਦੀਸ਼ੁਦਾ ਗੁਟਖਾ ਅਤੇ ਪਾਨ ਮਸਾਲਾ ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰਾਈਮ ਬਰਾਂਚ ਨੇ ਇਸ ਸਬੰਧ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਪਾਲਘਰ ਦੇ ਕਾਸਾ ਖੇਤਰ ਤੋਂ 12 ਕਰੋੜ ਰੁਪਏ ਦੇ ਪਾਬੰਦੀਸ਼ੁਦਾ ਗੁਟਖਾ ਅਤੇ ਪਾਨ ਮਸਾਲਾ ਜ਼ਬਤ ਕੀਤਾ ਹੈ ਅਤੇ ਇਸ ਸਬੰਧ 'ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਬਰਾਹਿਮ ਇਨਾਮਦਾਰ, ਸੰਤੋਸ਼ ਕੁਮਾਰ ਸਿੰਘ, ਕਾਮਿਲ ਖਾਨ, ਹੀਰਾ ਲਾਲ ਮੰਡਲ, ਨਾਸਿਰ ਯਲਗਰ, ਜ਼ਮੀਰ ਸਯਾਦ ਅਤੇ ਸੰਜੇ ਖੈਰਤ ਵਜੋਂ ਹੋਈ ਹੈ। ਇਨ੍ਹਾਂ ਵਿਚੋਂ 3 ਮੁਲਜ਼ਮਾਂ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਬਾਕੀ ਮੁਲਜ਼ਮ ਪਾਬੰਦੀਸ਼ੁਦਾ ਗੁਟਖਾ ਅਤੇ ਪਾਨ ਮਸਾਲਾ ਪਾਲਘਰ 'ਚ ਸਪਲਾਈ ਕਰਨ ਵਾਲੇ ਸਨ। 

ਇਸ ਸਬੰਧੀ ਜਾਲ ਵਿਛਾਇਆ ਗਿਆ ਸੀ ਅਤੇ ਅਸੀਂ ਉਕਤ ਇਲਾਕੇ ਵਿਚੋਂ ਬਾਕੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।


Tanu

Content Editor

Related News