ਮੁੰਬਈ ''ਚ ਕੋਵਿਡ-19 ਨਾਲ ਇਕ ਹੋਰ ਪੁਲਸ ਕਰਮੀ ਦੀ ਮੌਤ

06/28/2020 6:29:43 PM

ਮੁੰਬਈ- ਮੁੰਬਈ 'ਚ ਕੋਵਿਡ-19 ਨਾਲ 55 ਸਾਲਾ ਇਕ ਪੁਲਸ ਕਾਂਸਟੇਬਲ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਸ ਮੌਤ ਦੇ ਨਾਲ ਹੀ ਮਹਾਮਾਰੀ ਨਾਲ ਪੁਲਸ ਵਿਭਾਗ ਦੇ 38 ਕਰਮੀ ਹੁਣ ਤੱਕ ਆਪਣੀ ਜਾਨ ਗਵਾ ਚੁਕੇ ਹਨ। ਕਾਂਸਟੇਬਲ ਮੱਧ ਮੁੰਬਈ ਦੇ ਧਾਰਾਵੀ ਪੁਲਸ ਥਾਣੇ 'ਚ ਤਾਇਨਾਤ ਸਨ। ਅਧਿਕਾਰੀ ਨੇ ਕਿਹਾ,''ਕਾਂਸਟੇਬਲ ਨੂੰ ਪਹਿਲਾਂ 15 ਮਈ ਨੂੰ ਸੇਵਨ ਹਿਲਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬਾਅਦ 'ਚ ਉਸ ਨੂੰ ਮਰੀਨ ਲਾਈਨਜ਼ ਸਥਿਤ ਰਿਲਾਇੰਸ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।'' ਉਨ੍ਹਾਂ ਨੇ ਦੱਸਿਆ ਕਿ ਮੂਲ ਰੂਪ ਨਾਲ ਸਤਾਰਾ ਜ਼ਿਲ੍ਹੇ ਦੇ ਅਸਨਗਾਂਵ ਦਾ ਰਹਿਣ ਵਾਲਾ ਕਾਂਸਟੇਬਲ ਇੱਥੇ ਮਾਹਿਮ ਉਪਨਗਰ 'ਚ ਪੁਲਸ ਕੁਆਰਟਰ 'ਚ ਰਹਿ ਰਿਹਾ ਸੀ।

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ 'ਚ ਕਰੀਬ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਹੁਣ ਤੱਕ ਕਿਸੇ ਇਕ ਦਿਨ 'ਚ ਆਏ ਸਭ ਤੋਂ ਵੱਧ ਮਾਮਲੇ ਹਨ। ਅੰਕੜਿਆਂ ਅਨੁਸਾਰ ਦੇਸ਼ 'ਚ 24 ਘੰਟਿਆਂ ਅੰਦਰ 19906 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 528,859 'ਤੇ ਪਹੁੰਚ ਗਈ ਹੈ। ਉੱਥੇ ਹੀ ਇਸ ਖਤਰਨਾਕ ਵਾਇਰਸ ਨਾਲ 3,09,713 ਲੋਕ ਠੀਕ ਹੋ ਚੁਕੇ ਹਨ। 24 ਘੰਟਿਆਂ 'ਚ 410 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 16095 'ਤੇ ਪਹੁੰਚ ਗਈ ਹੈ।


DIsha

Content Editor

Related News