ਮੁੰਬਈ ਦੇ ਜ਼ਿਲ੍ਹਾ ਅਧਿਕਾਰੀ ਨੇ ਯੂਕ੍ਰੇਨ ’ਚ ਫਸੇ ਲੋਕਾਂ ਦੀ ਮਦਦ ਲਈ ਜਾਰੀ ਕੀਤੇ ਫੋਨ ਨੰਬਰ

Friday, Feb 25, 2022 - 12:57 PM (IST)

ਮੁੰਬਈ ਦੇ ਜ਼ਿਲ੍ਹਾ ਅਧਿਕਾਰੀ ਨੇ ਯੂਕ੍ਰੇਨ ’ਚ ਫਸੇ ਲੋਕਾਂ ਦੀ ਮਦਦ ਲਈ ਜਾਰੀ ਕੀਤੇ ਫੋਨ ਨੰਬਰ

ਮੁੰਬਈ– ਮੁੰਬਈ ਦੇ ਜ਼ਿਲ੍ਹਾ ਅਧਿਕਾਰੀ ਰਾਜੀਵ ਨਿਵਤਕਰ ਨੇ ਯੂਕ੍ਰੇਨ ’ਚ ਫਸੇ ਸ਼ਹਿਰ ਵਾਸ਼ੀਆਂ ਨੂੰ ਸਹਾਇਤਾ ਲਈ ਨਿਰਧਾਰਤ ਨੰਬਰ ਅਤੇ ਈ-ਮੇਲ ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ। 

ਜ਼ਿਕਰਯੋਗ ਹੈ ਕਿ ਰੂਸ ਨੇ ਵੀਰਵਾਰ ਨੂੰ ਯੂਕ੍ਰੇਨ ’ਚ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸਤੋਂ ਬਾਅਦ ਯੂਕ੍ਰੇਨ ਨੇ ਆਪਣੇ ਹਵਾਈ ਖੇਤਰਾਂ ਨੂੰ ਬੰਦ ਕਰ ਦਿੱਤਾ ਹੈ। ਜ਼ਿਲ੍ਹਾਅਧਿਕਾਰੀ ਨੇ ਦਫ਼ਤਰ ਨੇ ਕਿਹਾ ਹੈ ਕਿ ਵਿਦਿਆਰਥੀਆਂ ਸਮੇਤ ਸ਼ਹਿਰ ਦੇ ਕਈ ਵਾਸੀ ਯੂਕ੍ਰੇਨ ’ਚ ਫਸੇ ਹਨ। ਇਹ ਸਾਰੇ ਲੋਕ 022-22664232 ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਮੁੰਬਈ ਸ਼ਹਿਰ ’ਚ ਇਕ ਟਾਪੂ ਜ਼ਿਲ੍ਹਾ ਅਤੇ ਇਕ ਉਪਨਗਰ ਜ਼ਿਲ੍ਹਾ ਹੈ।

ਵਿਦੇਸ਼ ਮੰਤਰਾਲਾ ਨੇ ਵੀ ਯੂਕ੍ਰੇਨ ’ਚ ਫਸੇ ਨਾਗਰਿਕਾਂ ਲਈ ਟੋਲ-ਫ੍ਰੀ ਨੰਬਰ 1800118797, ਟੈਲੀਫੋਨ ਨੰਬਰ- 011-23012113 / 23014105 / 23017905 ਅਤੇ ਫੈਕਸ ਨੰਬਰ 011-23088124 ਜਾਰੀ ਕੀਤਾ ਹੈ। ਨਾਲ ਹੀ ਮੰਤਰਾਲਾ ਨੇ ਮਦਦ ਲਈ ਇਕ ਮੇਲ ਆਈ.ਡੀ. ਵੀ ਜਾਰੀ ਕੀਤੀ ਹੈ।


author

Rakesh

Content Editor

Related News