ਕਾਰੋਬਾਰੀ ਦੇ ਨਾਬਾਲਗ ਪੁੱਤ ''ਤੇ ਡਿਲਿਵਰੀ ਬੁਆਏ ਦੀ ਸਕੂਟੀ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ

12/18/2020 3:02:33 PM

ਮੁੰਬਈ- ਮੁੰਬਈ 'ਚ ਸ਼ੁੱਕਰਵਾਰ ਤੜਕੇ ਤੇਜ਼ ਰਫ਼ਤਾਰ ਕਾਰ ਨੇ 21 ਸਾਲਾ ਇਕ ਨੌਜਵਾਨ ਦੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਕਾਰ ਸ਼ਹਿਰ ਦੇ ਇਕ ਕਾਰੋਬਾਰੀ ਦਾ ਨਾਬਾਲਗ ਪੁੱਤ ਚੱਲਾ ਰਿਹਾ ਸੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰ ਇਕ ਵਪਾਰੀ ਦਾ ਪੁੱਤ ਚੱਲਾ ਰਿਹਾ ਸੀ, ਜੋ ਨਾਬਾਲਗ ਹੈ ਅਤੇ ਕਾਲਜ 'ਚ ਪੜ੍ਹਦਾ ਹੈ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਇਕ ਰੈਸਟੋਰੈਂਟ 'ਚ ਡਿਲਿਵਰੀ ਬੁਆਏ ਸੀ। ਹਾਦਸੇ ਓਸ਼ਿਵਾਰਾ 'ਚ ਤੜਕੇ ਢਾਈ ਵਜੇ ਹੋਇਆ।

PunjabKesariਕਾਰ ਚਾਲਕ ਨੇ ਡਿਲਿਵਰੀ ਬੁਆਏ ਦੀ ਸਕੂਟੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ 'ਚ ਉਸ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਸਤੀਸ਼ ਗੁਪਤਾ ਦੇ ਰੂਪ 'ਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ 19 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਾਰ ਚੱਲਾ ਰਿਹਾ ਸੀ। ਦੋਸ਼ੀ ਇਕ ਵਪਾਰੀ ਦਾ ਪੁੱਤ ਹੈ, ਜੋ ਬਰਾਮਦ-ਦਰਾਮਦ ਦਾ ਕੰਮ ਕਰਦੇ ਹਨ ਅਤੇ ਮਿੱਲਤ ਨਗਰ 'ਚ ਰਹਿੰਦੇ ਹਨ। ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ 'ਤੇ ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


DIsha

Content Editor DIsha