ਮੁੰਬਈ ''ਚ 5 ਸਾਲ ਦੀ ਬੱਚੀ ਨਾਲ ਰੇਪ, ਦੋਸ਼ੀ ਫਰਾਰ

Saturday, Jan 25, 2020 - 01:37 PM (IST)

ਮੁੰਬਈ ''ਚ 5 ਸਾਲ ਦੀ ਬੱਚੀ ਨਾਲ ਰੇਪ, ਦੋਸ਼ੀ ਫਰਾਰ

ਮੁੰਬਈ— ਮੱਧ ਮੁੰਬਈ ਦੇ ਮਾਟੁੰਗਾ 'ਚ ਇਕ ਅਣਪਛਾਤੇ ਵਿਅਕਤੀ ਨੂੰ 5 ਸਾਲਾ ਕੁੜੀ ਨਾਲ ਕਥਿਤ ਤੌਰ 'ਤੇ ਰੇਪ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਬਾਰੇ ਵੀਰਵਾਰ ਨੂੰ ਸਵੇਰੇ ਉਦੋਂ ਪਤਾ ਲੱਗਾ, ਜਦੋਂ ਪੁਲਸ ਨੂੰ ਮਾਟੁੰਗਾ 'ਚ ਅਰੋੜਾ ਜੰਕਸ਼ਨ 'ਤੇ ਇਕ ਕੁੜੀ ਦੇ ਬੇਹੋਸ਼ੀ ਦੀ ਹਾਲਤ 'ਚ ਪਏ ਹੋਣ ਦੀ ਖਬਰ ਮਿਲੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨਾਬਾਲਗ ਨੂੰ ਸਰਕਾਰੀ ਹਸਪਤਾਲ ਲੈ ਕੇ ਗਈ, ਜਿੱਥੇ ਇਹ ਪਤਾ ਲੱਗਾ ਕਿ ਉਸ ਨਾਲ ਰੇਪ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਪੀੜਤਾ ਦੀ ਮਾਂ ਦਾ ਪਤਾ ਲੱਗਾ ਹੈ ਅਤੇ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਸਜ਼ਾ ਯਾਫਤਾ ਅਤੇ ਬਾਲ ਯੌਨ ਅਪਰਾਧ ਸੁਰੱਖਿਆ (ਪੋਕਸੋ) ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਦੋਸ਼ੀ ਨੂੰ ਫੜਨ ਲਈ ਕੁਝ ਸੂਚਨਾਵਾਂ 'ਤੇ ਕੰਮ ਕਰ ਰਹੀ ਹੈ ਅਤੇ ਉਸ ਨੇ ਜਾਂਚ ਲਈ 6 ਦਲ ਵੀ ਗਠਿਤ ਕੀਤੇ ਹਨ।


author

DIsha

Content Editor

Related News