ਮੁੰਬਈ: ਬਾਰ 'ਚ ਪੁਲਸ ਦੀ ਛਾਪੇਮਾਰੀ, ਤਹਿਖ਼ਾਨੇ 'ਚੋਂ ਬਰਾਮਦ ਕੀਤੀਆਂ 17 ਔਰਤਾਂ

Saturday, Dec 17, 2022 - 05:13 PM (IST)

ਮੁੰਬਈ: ਬਾਰ 'ਚ ਪੁਲਸ ਦੀ ਛਾਪੇਮਾਰੀ, ਤਹਿਖ਼ਾਨੇ 'ਚੋਂ ਬਰਾਮਦ ਕੀਤੀਆਂ 17 ਔਰਤਾਂ

ਮੁੰਬਈ- ਮੁੰਬਈ ਦੇ ਦਹੀਸਰ ਇਲਾਕੇ 'ਚ ਇਕ ਬਾਰ ਦੀ ਸਹੂਲਤ ਦੇਣ ਵਾਲੇ ਰੈਸਟੋਰੈਂਟ 'ਤੇ ਪੁਲਸ ਵੱਲੋਂ ਛਾਪਾ ਮਾਰਿਆ ਗਿਆ, ਜਿਸ ਵਿਚੋਂ 17 ਔਰਤਾਂ ਨੂੰ ਇਕ ਖ਼ਾਸ ਰੂਪ ਨਾਲ ਬਣਾਏ ਗਏ ਤਹਿਖ਼ਾਨੇ 'ਚੋਂ ਸੁਰੱਖਿਅਤ ਕੱਢਿਆ ਗਿਆ। ਕਈ ਹੋਰ ਔਰਤਾਂ ਇੱਥੇ ਨੱਚਦੇ ਹੋਈਆਂ ਮਿਲੀਆਂ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਬਿਹਾਰ 'ਚ ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ, ਨਿਤੀਸ਼ ਬੋਲੇ- ਸ਼ਰਾਬੀਆਂ ਨਾਲ ਕੋਈ ਹਮਦਰਦੀ ਨਹੀਂ

ਦਹੀਸਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਹੋਈ ਛਾਪੇਮਾਰੀ 'ਚ 19 ਗਾਹਕਾਂ ਅਤੇ ਰੈਸਟੋਰੈਂਟ ਦੇ ਮੈਨੇਜਰ ਸਮੇਤ 6 ਕਾਮਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਮੁਤਾਬਕ ਅਸੀਂ ਚਾਰ ਔਰਤਾਂ ਨੂੰ ਡਾਂਸ ਫਲੋਰ 'ਤੇ ਵੇਖਿਆ, ਜਦਕਿ 17 ਔਰਤਾਂ ਛਾਪੇ ਦੌਰਾਨ ਪੁਲਸ ਨੂੰ ਚਕਮਾ ਦੇਣ ਲਈ ਖ਼ਾਸ ਰੂਪ ਨਾਲ ਬਣੇ ਤਹਿਖ਼ਾਨੇ ਵਿਚ ਮਿਲੀਆਂ। ਉਨ੍ਹਾਂ ਨੂੰ ਬਚਾਅ ਲਿਆ ਗਿਆ ਅਤੇ ਜਾਣ ਦਿੱਤਾ ਗਿਆ। ਪੁਲਸ  ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ 'ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਅਨੋਖਾ ਵਿਆਹ; ਦਾਜ 'ਚ ਪਿਤਾ ਨੇ ਧੀ ਨੂੰ ਦਿੱਤਾ 'ਬੁਲਡੋਜ਼ਰ', ਵੇਖਣ ਵਾਲਿਆਂ ਦੀ ਲੱਗੀ ਭੀੜ


author

Tanu

Content Editor

Related News