ਮੁੰਬਈ 'ਚ ਫੜੀ ਗਈ 1000 ਕਰੋੜ ਰੁਪਏ ਦੇ ਨਸ਼ੇ ਦੀ ਖੇਪ, ਹੁਣ ਤੱਕ 2 ਗ੍ਰਿਫ਼ਤਾਰ

08/10/2020 12:40:43 PM

ਮੁੰਬਈ- ਮੁੰਬਈ 'ਚ ਡਰੱਗ ਦੀ ਇਕ ਵੱਡੀ ਖੇਪ ਫੜੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਇਸ 191 ਕਿਲੋਗ੍ਰਾਮ ਹੈਰੋਇਨ ਦੀ ਕੀਮਤ ਇਕ ਹਜ਼ਾਰ ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਮੁੰਬਈ ਸਥਿਤ ਨਵਾ ਸੇਵਾ ਪੋਰਟ 'ਤੇ ਫੜੀ ਗਈ ਹੈਰੋਇਨ ਦੀ ਇਹ ਖੇਪ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਹੁੰਦੇ ਹੋਏ ਸਮੁੰਦਰ ਦੇ ਰਸਤੇ ਮੁੰਬਈ ਦੇ ਪੋਰਟ 'ਤੇ ਪਹੁੰਚਿਆ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਅਤੇ ਕਸਟਮ ਵਿਭਾਗ ਨੇ ਜੁਆਇੰਟ ਆਪਰੇਸ਼ਨ 'ਚ ਇਹ ਖੇਪ ਜ਼ਬਤ ਕੀਤੀ ਹੈ। ਹੁਣ ਤੱਕ ਇਸ ਸਿਲਸਿਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

PunjabKesariਮੀਡੀਆ ਰਿਪੋਰਟ ਅਨੁਸਾਰ, ਤਸਕਰਾਂ ਨੇ ਡਰੱਗ ਨੂੰ ਪਲਾਸਟਿਕ ਦੇ ਪਾਈਪ 'ਚ ਲੁਕਾ ਕੇ ਰੱਖਿਆ ਸੀ। ਇਸ ਪਾਈਪ 'ਤੇ ਇਸ ਤਰ੍ਹਾਂ ਨਾਲ ਪੇਂਟ ਕੀਤਾ ਗਿਆ ਸੀ ਕਿ ਇਹ ਬਾਂਸ ਦੇ ਟੁੱਕੜੇ ਦਿੱਸ ਰਹੇ ਸਨ। ਤਸਕਰਾਂ ਨੇ ਇਸ ਨੂੰ ਆਯੂਰਵੈਦਿਕ ਦਵਾਈ ਦੱਸਿਆ। ਇਸ ਤੋਂ ਇਲਾਵਾ ਇਸ ਮਾਮਲੇ 'ਚ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇਕ ਅੰਗਰੇਜ਼ੀ ਅਖਬਾਰ ਅਨੁਸਾਰ, ਦਿੱਲੀ ਦੇ ਇਕ ਫਾਈਨੈਂਸਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮੁੰਬਈ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਮਾਲੀਆ ਵਿਭਾਗ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਗ੍ਰਿਫਤਾਰ 2 ਲੋਕਾਂ ਨੂੰ ਮੁੰਬਈ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਹ ਸਾਰੇ ਡਰੱਗ ਕਈ ਕੰਟੇਨਰ 'ਚ ਲੁਕਾ ਕੇ ਲਿਆਂਦੇ ਗਏ ਸਨ। ਕੰਟੇਨਰ ਦੇ ਮਾਲਕ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।

PunjabKesari


DIsha

Content Editor

Related News