''Hit and Run'' ਦਾ ਇਕ ਹੋਰ ਮਾਮਲਾ : ਸ਼ਰਾਬ ਦੇ ਨਸ਼ੇ ''ਚ ਔਡੀ ਸਵਾਰ ਨੇ ਦੋ ਆਟੋਰਿਕਸ਼ਾ ਨੂੰ ਮਾਰੀ ਟੱਕਰ

Monday, Jul 22, 2024 - 07:45 PM (IST)

''Hit and Run'' ਦਾ ਇਕ ਹੋਰ ਮਾਮਲਾ : ਸ਼ਰਾਬ ਦੇ ਨਸ਼ੇ ''ਚ ਔਡੀ ਸਵਾਰ ਨੇ ਦੋ ਆਟੋਰਿਕਸ਼ਾ ਨੂੰ ਮਾਰੀ ਟੱਕਰ

ਮੁੰਬਈ : ਮੁੰਬਈ ਦੇ ਮੁਲੁੰਡ ਇਲਾਕੇ ਵਿਚ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿਚ ਇਕ ਵਿਅਕਤੀ ਨੇ ਆਪਣੀ ਤੇਜ਼ ਰਫਤਾਰ ਔਡੀ ਕਾਰ ਨਾਲ ਦੋ ਆਟੋਰਿਕਸ਼ਾ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਕਾਂਜੂਰਮਾਰਗ ਦੇ ਰਹਿਣ ਵਾਲੇ ਦੱਤਾਤ੍ਰੇਯ ਗੋਰੇ (43) ਨੂੰ ਉਸ ਦੀ ਭੈਣ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਦੋਸ਼ੀ ਮੌਕੇ 'ਤੇ ਹੀ ਗੱਡੀ ਛੱਡ ਕੇ ਫ਼ਰਾਰ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ 6.15 ਵਜੇ ਡੰਪਿੰਗ ਰੋਡ 'ਤੇ ਵਾਪਰਿਆ ਅਤੇ ਬਾਅਦ 'ਚ ਪੁਲਸ ਨੇ ਕਾਰ ਨੂੰ ਜ਼ਬਤ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਰ ਨੇ ਦੋ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਡਰਾਈਵਰ ਅਤੇ ਦੋ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦੇ ਖੂਨ ਦੇ ਨਮੂਨੇ ਕਲੀਨਾ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਭੇਜ ਦਿੱਤੇ ਹਨ। ਜਾਂਚ 'ਚ ਪਤਾ ਲੱਗਾ ਹੈ ਕਿ ਹਾਦਸੇ ਸਮੇਂ ਉਹ ਸ਼ਰਾਬ ਦੇ ਨਸ਼ੇ 'ਚ ਸੀ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਅਤੇ ਮੋਟਰ ਵਹੀਕਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਹਾਲ ਹੀ ਵਿੱਚ ਵਰਲੀ ਇਲਾਕੇ ਵਿੱਚ ਇੱਕ BMW ਕਾਰ ਨੇ ਇੱਕ ਸਕੂਟਰੀ ਨੂੰ ਟੱਕਰ ਮਾਰੀ ਸੀ। ਇਸ ਘਟਨਾ ਵਿੱਚ ਦੋਪਹੀਆ ਵਾਹਨ ਸਵਾਰ ਇੱਕ ਔਰਤ ਦੀ ਮੌਤ ਹੋ ਗਈ।


author

Baljit Singh

Content Editor

Related News