ਨੋਇਡਾ ''ਚ ਬਹੁ ਮੰਜਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸਾ

07/31/2020 9:08:12 PM

ਨਵੀਂ ਦਿੱਲੀ - ਦਿੱਲੀ ਨਾਲ ਲੱਗਦੇ ਨੋਇਡਾ 'ਚ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਬਹੁ ਮੰਜਿਲਾ ਇਮਾਰਤ ਡਿੱਗ ਗਈ ਹੈ। ਇਮਾਰਤ ਦੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦੀ ਜਾਣਕਾਰੀ ਹੈ। ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਨੋਇਡਾ ਦੇ ਸੈਕਟਰ 11 ਸਥਿਤ ਐੱਫ 62 'ਚ ਇਹ ਬਿਲਡਿੰਗ ਡਿੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਨਿਰਮਾਣ ਆਧੀਨ ਸੀ।

ਮੌਕੇ 'ਤੇ ਪੁਲਸ ਬਲ ਦੇ ਨਾਲ ਫਾਇਰ ਬ੍ਰਿਗੇਡ ਦੀ ਟੀਮ, ਐਂਬੁਲੈਂਸ ਅਤੇ ਐੱਨ.ਡੀ.ਆਰ.ਐੱਫ. ਮੌਜੂਦ ਹੈ। ਮਲਬੇ ਦੇ ਹੇਠਾਂ 10 ਤੋਂ ਜ਼ਿਆਦਾ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਜਾਣਕਾਰੀ ਮੁਤਾਬਕ, ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਏ ਗਏ ਲੋਕਾਂ 'ਚ ਤਿੰਨ ਪੁਰਸ਼ ਅਤੇ ਇੱਕ ਮਹਿਲਾ ਹੈ। ਮੌਕੇ 'ਤੇ ਮੌਜੂਦ ਰਹੇ ਲੋਕਾਂ ਦਾ ਕਹਿਣਾ ਹੈ ਕਿ ਮਲਬੇ  ਦੇ ਹੇਠਾਂ ਕਈ ਲੋਕ ਅਜੇ ਵੀ ਫਸੇ ਹੋਏ ਹਨ। ਇਮਾਰਤ ਨੋਇਡਾ ਸੈਕਟਰ 24 ਪੁਲਸ ਸਟੇਸ਼ਨ  ਦੇ ਤਹਿਤ ਆਉਂਦੀ ਹੈ।


Inder Prajapati

Content Editor

Related News