ਬਾਹੂਬਲੀ ਮੁਖਤਾਰ ਅੰਸਾਰੀ ਨੂੰ ਰਾਹਤ, ਜੇਲ੍ਹ ''ਚ ਹਰ ਹਫਤੇ 2 ਲੋਕਾਂ ਨਾਲ ਹੋ ਸਕੇਗੀ ਮੁਲਾਕਾਤ

Sunday, Aug 15, 2021 - 12:03 AM (IST)

ਬਾਂਦਾ - ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿੱਚ ਬੰਦ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਦੇ ਪਰਿਵਾਰਾਂ ਲਈ ਇੱਕ ਰਾਹਤ ਭਰੀ ਖ਼ਬਰ ਹੈ। ਪਰਿਵਾਰ ਹੁਣ ਹਫਤੇ ਵਿੱਚ ਇੱਕ ਵਾਰ ਵੱਧ ਤੋਂ ਵੱਧ 2 ਵਿਅਕਤੀਆਂ ਦੇ ਨਾਲ ਜੇਲ੍ਹ ਵਿੱਚ ਬੰਦ ਆਪਣੇ ਕੈਦੀ ਨਾਲ ਮੁਲਾਕਾਤ ਕਰ ਸਕਣਗੇ। ਨਿਯਮਾਂ ਵਿੱਚ ਮਿਲੀ ਇਹ ਛੋਟ 16 ਅਗਸਤ ਤੋਂ ਲਾਗੂ ਹੋਵੇਗੀ ਜਿਸਦਾ ਫਾਇਦਾ ਹਰ ਤਰ੍ਹਾਂ ਦੇ ਵਿਚਾਰਾਧੀਨ ਕੈਦੀਆਂ ਨੂੰ ਮਿਲੇਗਾ।

ਇਹ ਵੀ ਪੜ੍ਹੋ - ਸ‍ਕੂਲ ਖੋਲ੍ਹਣ ਦੀ ਮੰਗ ਲੈ ਕੇ ਸੁਪਰੀਮ ਕੋਰਟ ਪਹੁੰਚਿਆ 12ਵੀਂ ਦਾ ਵਿਦਿਆਰਥੀ

ਹਾਲਾਂਕਿ ਇਸ ਰਾਹਤ ਦੇ ਨਾਲ ਕੁੱਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਸ ਸੰਬੰਧ ਵਿੱਚ ਹੁਕਮ ਜਾਰੀ ਕਰ ਦਿੱਤਾ। ਬਾਂਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਨੂੰ ਜਾਰੀ ਹੁਕਮ ਵਿੱਚ ਦੱਸਿਆ ਗਿਆ ਕਿ 16 ਅਗਸਤ ਤੋਂ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਵਾਏ ਜਾਣ ਦੀ ਮਨਜੂਰੀ ਕੁੱਝ ਸ਼ਰਤਾਂ ਦੇ ਨਾਲ ਦੇ ਦਿੱਤੀ ਗਈ ਹੈ। ਹਫ਼ਤੇ ਵਿੱਚ ਇੱਕ ਵਾਰ ਪਰਿਵਾਰ ਦੇ 2 ਵਿਅਕਤੀ ਕੈਦੀ ਨਾਲ ਮੁਲਾਕਾਤ ਕਰ ਸਕਣਗੇ। ਮੁਲਾਕਾਤ  ਦੇ ਸਮੇਂ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਹੇਤੁ ਸਾਰੀਆਂ ਸਾਵਧਾਨੀਆਂ ਨੂੰ ਬਰਤਦੇ ਹੋਏ ਸਾਮਾਜਕ ਦੂਰੀ ਅਤੇ ਮਾਸਕ ਲਗਾਏ ਰੱਖਣ ਦੇ ਨਿਯਮਾਂ ਨੂੰ ਮੰਨਣਾ ਹੋਵੇਗਾ।

ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਦੋ ਦਿਨਾਂ 'ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ 'ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ 

ਨਾਲ ਹੀ ਇਸ ਦੇ ਲਈ ਜੇਲ੍ਹ ਪਰਿਸਰ ਵਿੱਚ ਥਰਮਲ ਸਕ੍ਰੀਨਿੰਗ ਅਤੇ ਸੈਨੇਟਾਈਜੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਮਿਲਣ ਆਉਣ ਵਾਲੇ ਪਰਿਵਾਰਾਂ ਨੂੰ ਆਪਣੇ ਨਾਲ 72 ਘੰਟੇ ਦੇ ਅੰਦਰ ਦੀ ਆਰ.ਟੀ.-ਪੀ.ਸੀ.ਆਰ. ਟੈਸਟ ਦੀ ਨੈਗੇਟਿਵ ਰਿਪੋਰਟ ਜ਼ਰੂਰ ਲਿਆਉਣੀ ਹੋਵੇਗੀ।

ਇਹ ਵੀ ਪੜ੍ਹੋ - ਰਾਸ਼ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ- ਓਲੰਪਿਕ, ਕੋਰੋਨਾ ਸਮੇਤ ਕਈ ਮੁੱਦਿਆਂ ਦਾ ਕੀਤਾ ਜ਼ਿਕਰ

ਬਾਂਦਾ ਮੰਡਲ ਜੇਲ੍ਹ ਦੇ ਜੇਲ੍ਹ ਅਧਿਕਾਰੀ ਪ੍ਰਮੋਦ ਤਿਵਾਰੀ ਨੇ ਦੱਸਿਆ ਕਿ 16 ਅਗਸਤ ਤੋਂ ਬਾਂਦਾ ਜੇਲ੍ਹ ਵਿੱਚ ਬੰਦ ਵਿਚਾਰ ਅਧੀਨ ਕੈਦੀਆਂ ਦੇ ਪਰਿਵਾਰ ਉਨ੍ਹਾਂ ਨੂੰ ਮਿਲ ਸਕਣਗੇ। ਮੁਖਤਾਰ ਅੰਸਾਰੀ ਵਿਚਾਰ ਅਧੀਨ ਕੈਦੀ ਹੈ ਅਤੇ ਉਸ ਨੂੰ ਵੀ ਇਸਦਾ ਫਾਇਦਾ ਮਿਲੇਗਾ। ਇਹ ਨਿਯਮ ਅਜਿਹੇ ਸਾਰੇ ਕੈਦੀਆਂ ਲਈ ਲਾਗੂ ਹੋਵੇਗਾ। 
 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News