ਮੁਖਤਾਰ ਅੰਸਾਰੀ ਦੇ ਮਾਮਲੇ ''ਚ SC ਪਹੁੰਚੀ ਉੱਤਰ ਪ੍ਰਦੇਸ਼ ਸਰਕਾਰ, ਕਿਹਾ- ਗੈਂਗਸਟਰ ਨੂੰ ਬਚਾ ਰਿਹੈ ਪੰਜਾਬ

02/24/2021 3:13:07 PM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰ ਤੋਂ ਰਾਜਨੇਤਾ ਬਣੇ ਮੁਖਤਾਰ ਅੰਸਾਰੀ ਦਾ 'ਬੇਸ਼ਰਮੀ' ਨਾਲ ਬਚਾਅ ਕਰ ਰਹੀ ਹੈ। ਮੁਖਤਾਰ ਰੰਗਦਾਰੀ ਦੇ ਇਕ ਮਾਮਲੇ 'ਚ ਰੂਪਨਗਰ ਦੀ ਜ਼ਿਲ੍ਹਾ ਜੇਲ੍ਹ 'ਚ ਬੰਦ ਹੈ। ਜੱਜ ਅਸ਼ੋਕ ਭੂਸ਼ਣ ਅਤੇ ਜੱਜ ਆਰ.ਐੱਸ. ਰੈੱਡੀ ਦੀ ਬੈਂਚ ਨੇ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਦੁਸ਼ਯੰਤ ਦਵੇ ਦੀ ਰਿਪੋਰਟ ਦਾ ਨੋਟਿਸ ਲਿਆ, ਜਿਸ 'ਚ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਾਮਲੇ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਉੱਤਰ ਪ੍ਰਦੇਸ਼ ਵਲੋਂ ਪੇਸ਼ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਕਿ ਉਨ੍ਹਾਂ ਨੂੰ ਦਵੇ ਦੇ ਮਾਮਲੇ 'ਚ ਮੁਲਤਵੀ ਕਰਨ ਦੀ ਪਟੀਸ਼ਨ 'ਤੇ ਕੋਈ ਨਾਰਾਜ਼ਗੀ ਨਹੀਂ ਹੈ। ਅੰਸਾਰੀ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਕਿਹਾ ਕਿ ਮੁਖਤਾਰ ਇਕ 'ਮਾਮੂਲੀ ਵਿਅਕਤੀ' ਹੈ, ਜਿਸ ਨੂੰ ਸੂਬੇ ਦੇ ਤਾਕਤਵਰ ਲੋਕਾਂ ਨੇ ਘੇਰ ਲਿਆ ਹੈ।''

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦੀ ਸਰਪ੍ਰਸਤੀ ਕਰ ਰਹੀ ਕਾਂਗਰਸ: ਅਸ਼ਵਨੀ ਸ਼ਰਮਾ

ਇਸ 'ਤੇ ਮੇਹਤਾ ਨੇ ਕਿਹਾ,''ਤੁਸੀਂ ਇਕ ਮਾਮੂਲੀ ਵਿਅਕਤੀ ਹੋ, ਜਿਸ ਨੂੰ ਸੂਬਾ (ਪੰਜਾਬ) ਸ਼ਰਮਨਾਕ ਤਰੀਕੇ ਨਾਲ ਬਚਾ ਰਿਹਾ ਹੈ।'' ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ 2 ਮਾਰਚ ਤੱਕ ਮੁਲਤਵੀ ਕਰ ਦਿੱਤਾ। ਸਰਵਉੱਚ ਅਦਾਲਤ ਉੱਤਰ ਪ੍ਰਦੇਸ਼ ਵਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਪੰਜਾਬ ਸੂਬਾ ਅਤੇ ਰੂਪਨਗਰ ਜੇਲ੍ਹ ਅਧਿਕਾਰੀਆਂ ਨੂੰ ਤੁਰੰਤ ਅੰਸਾਰੀ ਨੂੰ ਜ਼ਿਲ੍ਹ ਜੇਲ੍ਹ ਬਾਂਦਾ ਨੂੰ ਸੌਂਪਣ ਦੇ ਨਿਰਦੇਸ਼ ਦੀ ਅਪੀਲ ਕੀਤੀ ਗਈ ਸੀ। ਪਟੀਸ਼ਨ 'ਚ ਰੰਗਦਾਰੀ ਮਾਮਲੇ ਦੇ ਸੰਬੰਧ 'ਚ ਪੰਜਾਬ 'ਚ ਚੱਲ ਰਹੀ ਅਪਰਾਧਕ ਕਾਰਵਾਈ ਅਤੇ ਸੁਣਵਾਈ ਨੂੰ ਇਲਾਹਾਬਾਦ ਦੀ ਵਿਸ਼ੇਸ਼ ਅਦਾਲਤ 'ਚ ਦਾਖ਼ਲ ਹਲਫ਼ਨਾਮੇ 'ਚ ਪੰਜਾਬ ਨੇ ਅੰਸਾਰੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਨਵਰੀ 2019 ਤੋਂ ਉਸ ਦਾ ਜੇਲ੍ਹ ਦੇ ਹਸਪਤਾਲ ਅਤੇ ਹੋਰ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਅੰਸਾਰੀ ਦੀ ਸਿਹਤ ਅਤੇ ਡਾਕਟਰਾਂ ਦੇ ਸੁਝਾਅ ਦਾ ਹਵਾਲਾ ਦਿੰਦੇ ਹੋਏ ਉਸ ਨੇ ਕਿਹਾ,'' ਅੰਸਾਰੀ ਨੂੰ ਸਮੇਂ-ਸਮੇਂ 'ਤੇ ਮੈਡੀਕਲ ਅਧਿਕਾਰੀਆਂ/ਮੈਡੀਕਲ ਬੋਰਡ/ਮਾਹਰਾਂ ਦੀ ਵਿਸ਼ੇਸ਼ ਸਲਾਹ ਕਾਰਨ ਉੱਤਰ ਪ੍ਰਦੇਸ਼ ਨੂੰ ਨਹੀਂ ਸੌਂਪਿਆ ਜਾ ਸਕਦਾ।''

ਇਹ ਵੀ ਪੜ੍ਹੋ : ਟੂਲਕਿੱਟ ਮਾਮਲਾ : ਸ਼ਾਂਤਨੂੰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਕੋਰਟ ਨੇ ਦਿੱਲੀ ਪੁਲਸ ਤੋਂ ਮੰਗਿਆ ਜਵਾਬ


DIsha

Content Editor

Related News