ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਤੇ ਉਮਰ ਦੇ ਮਕਾਨ ’ਤੇ ਚਲਿਆ ਬੁਲਡੋਜ਼ਰ, ਮਲਬੇ ’ਚ ਤਬਦੀਲ

Saturday, Mar 04, 2023 - 10:57 AM (IST)

ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਤੇ ਉਮਰ ਦੇ ਮਕਾਨ ’ਤੇ ਚਲਿਆ ਬੁਲਡੋਜ਼ਰ, ਮਲਬੇ ’ਚ ਤਬਦੀਲ

ਮਊ- ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਦੇ ਸਦਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅੱਬਾਸ ਅੰਸਾਰੀ ਦੇ ਮਕਾਨ ਨੂੰ ਸ਼ੁੱਕਰਵਾਰ ਜ਼ਿਲਾ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਵਰਤੋਂ ਕਰ ਕੇ ਢਾਹ ਦਿੱਤਾ। 3 ਥਾਣਿਆਂ ਦੀ ਫੋਰਸ ਨਾਲ ਪੀ. ਏ. ਸੀ. ਦੀ ਇੱਕ ਕੰਪਨੀ ਦੀ ਹਾਜ਼ਰੀ ਵਿੱਚ ਬੁਲਡੋਜ਼ਰ ਚਲਾਇਆ ਗਿਆ। ਸਿਟੀ ਮੈਜਿਸਟ੍ਰੇਟ ਨਾਲ ਸੀ. ਓ. ਵੀ ਮੌਕੇ ’ਤੇ ਮੌਜੂਦ ਸਨ। ਇਹ ਕਾਰਵਾਈ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ’ਤੇ ਕੀਤੀ ਗਈ।

ਬਾਹੂਬਲੀ ਮੁਖਤਾਰ ਅੰਸਾਰੀ ਦੇ ਪੁੱਤਰ ਅਤੇ ਸਦਰ ਦੇ ਵਿਧਾਇਕ ਅੱਬਾਸ ਅੰਸਾਰੀ ਅਤੇ ਉਮਰ ਅੰਸਾਰੀ ਦੇ ਨਾਂ ’ਤੇ ਇਹ ਦੋ ਮੰਜ਼ਿਲਾ ਮਕਾਨ ਸੀ। ਇਸ ਨੂੰ ਸਿਟੀ ਮੈਜਿਸਟ੍ਰੇਟ ਦੀ ਅਦਾਲਤ ਨੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਢਾਹੁਣ ਦੇ ਹੁਕਮ ਦਿੱਤੇ ਸਨ। ਇਸ ਦੇ ਵਿਰੋਧ ’ਚ ਬਾਹੂਬਲੀ ਮੁਖਤਾਰ ਅੰਸਾਰੀ ਦੇ ਦੋਹਾਂ ਪੁੱਤਰਾਂ ਵੱਲੋਂ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਉਥੋਂ ਉਨ੍ਹਾਂ ਦੀ ਫਾਈਲ ਮੁੜ ਜ਼ਿਲਾ ਮੈਜਿਸਟ੍ਰੇਟ ਦੀ ਅਦਾਲਤ ਨੂੰ ਭੇਜ ਦਿੱਤੀ ਗਈ ਸੀ।

PunjabKesari

ਮਾਫੀਆ ਅਤੀਕ ਦੇ ਕਰੀਬੀ ਮਾਸ਼ੁਕੂਦੀਨ ਦੇ 3 ਕਰੋੜ ਦੇ ਮਕਾਨ ’ਤੇ ਚੱਲਿਆ ਬੁਲਡੋਜ਼ਰ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਮਾਫੀਆ ਨੂੰ ਖਤਮ ਕਰਨ ਦੀ ਸਹੁੰ ਚੁੱਕਣ ਤੋਂ ਬਾਅਦ ਕਾਰਵਾਈ ਤੇਜ਼ ਹੋ ਗਈ ਹੈ। ਪ੍ਰਯਾਗਰਾਜ ਪ੍ਰਸ਼ਾਸਨ ਨੇ ਅਤੀਕ ਅਹਿਮਦ ਦੇ ਕਰੀਬੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।

ਅਤੀਕ ਅਹਿਮਦ ਦੇ ਕਰੀਬੀ ਮਾਸ਼ੁਕੂਦੀਨ ਖਿਲਾਫ ਕਾਰਵਾਈ ਕੀਤੀ ਗਈ ਹੈ। ਮਾਸ਼ੁਕੂਦੀਨ ਦੇ 3 ਕਰੋੜ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਇਹ ਘਰ ਮਾਸ਼ੂਕੁਦੀਨ ਦੀ ਨੂੰਹ ਤੌਹੀਦ ਦੇ ਨਾਂ ’ਤੇ ਹੈ।


author

Rakesh

Content Editor

Related News