ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ

Saturday, Apr 29, 2023 - 04:33 PM (IST)

ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ

ਗਾਜ਼ੀਪੁਰ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਗੈਂਗਸਟਰ ਤੋਂ ਨੇਤਾ ਬਣੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਗੈਂਗਸਟਰ ਐਕਟ ਦੇ 14 ਸਾਲ ਪੁਰਾਣੇ ਇਕ ਮਾਮਲੇ 'ਚ 10 ਸਾਲ ਦੀ ਜੇਲ੍ਹ ਅਤੇ 5 ਲੱਖ ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਨੇ ਦੱਸਿਆ ਕਿ ਗਾਜ਼ੀਪੁਰ ਦੀ ਵਿਸ਼ੇਸ਼ ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਸੈਸ਼ਨ ਜੱਜ ਦੁਰਗੇਸ਼ ਕੁਮਾਰ ਨੇ 14 ਸਾਲ ਪੁਰਾਣੇ ਗੈਂਗਸਟਰ ਐਕਟ ਦੇ ਇਕ ਮਾਮਲੇ 'ਚ ਮੁਖਤਾਰ ਅੰਸਾਰੀ ਲਈ 10 ਸਾਲ ਦੀ ਜੇਲ੍ਹ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਤੈਅ ਕੀਤੀ ਹੈ। 

ਇਹ ਵੀ ਪੜ੍ਹੋ- ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਪਹੁੰਚੀ ਪ੍ਰਿਯੰਕਾ, ਕਿਹਾ- ਇਨ੍ਹਾਂ ਦਾ ਸ਼ੋਸ਼ਣ ਹਰ ਇਕ ਔਰਤ ਦਾ ਅਪਮਾਨ

ਇਕ ਵਕੀਲ ਨੇ ਦੱਸਿਆ ਕਿ 22 ਨਵੰਬਰ 2007 ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਕੋਤਵਾਲੀ 'ਚ ਗੈਂਗਸਟਰ ਚਾਰਟ 'ਚ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਨੂੰ ਸ਼ਾਮਲ ਕਰਦਿਆਂ ਗੈਂਗਸਟਰ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 23 ਸਤੰਬਰ 2022 ਨੂੰ ਦੋਹਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਅਤੇ ਇਸਤਗਾਸਾ ਪੱਖ ਦੀ ਗਵਾਹੀ ਪੂਰੀ ਹੋਈ। ਵਕੀਲ ਮੁਤਾਬਕ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਅਦਾਲਤ ਨੇ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉੱਥੇ ਹੀ ਅੰਸਾਰੀ ਦੇ ਭਰਾ ਅਫਜ਼ਾਲ ਅੰਸਾਰੀ ਨੂੰ ਗੈਂਗਸਟਰ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਅਦਾਲਤ ਵੱਲੋਂ ਗੈਂਗਸਟਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਫਜ਼ਾਲ ਨੂੰ ਸਖ਼ਤ ਸੁਰੱਖਿਆ ਵਿਚਕਾਰ ਗਾਜ਼ੀਪੁਰ ਜੇਲ੍ਹ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

ਜ਼ਿਕਰਯੋਗ ਹੈ ਕਿ ਕਿ ਅਫਜ਼ਾਲ ਅੰਸਾਰੀ ਗਾਜ਼ੀਪੁਰ ਸੰਸਦੀ ਹਲਕੇ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਮੁਖਤਾਰ ਅੰਸਾਰੀ ਗੁਆਂਢੀ ਜ਼ਿਲ੍ਹੇ ਮਊ ਦੀ ਮਊ ਸਦਰ ਵਿਧਾਨ ਸਭਾ ਸੀਟ ਤੋਂ ਲਗਾਤਾਰ 5 ਵਾਰ ਵਿਧਾਇਕ ਰਹਿ ਚੁੱਕਾ ਹੈ। ਮੁਖਤਾਰ ਅੰਸਾਰੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸਨ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਤੋਂ ਆਪਣੀ ਕਿਸਮਤ ਅਜ਼ਮਾ ਰਹੇ ਉਨ੍ਹਾਂ ਦੇ ਪੁੱਤਰ ਅੱਬਾਸ ਅੰਸਾਰੀ ਨੂੰ ਉਨ੍ਹਾਂ ਦੀ ਸੀਟ 'ਤੇ ਵਿਧਾਇਕ ਚੁਣਿਆ ਗਿਆ ਸੀ। ਮੁਖਤਾਰ ਅੰਸਾਰੀ ਇਸ ਸਮੇਂ ਅਪਰਾਧਿਕ ਮਾਮਲਿਆਂ 'ਚ ਬਾਂਦਾ ਦੀ ਜੇਲ੍ਹ 'ਚ ਬੰਦ ਹੈ।

ਕੀ ਹੈ ਪੂਰਾ ਮਾਮਲਾ?

ਮੁਖਤਾਰ ਅਤੇ ਅਫਜ਼ਾਲ 'ਤੇ 2007 'ਚ ਗੈਂਗਸਟਰ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਅਤੇ ਕੋਲਾ ਵਪਾਰੀ ਨੰਦ ਕਿਸ਼ੋਰ ਰੰਗਾ ਦੇ ਅਗਵਾ ਤੇ ਕਤਲ ਅਤੇ ਹੋਰ ਮਾਮਲਿਆਂ ਤੋਂ ਬਾਅਦ 2005 ਵਿਚ ਉਨ੍ਹਾਂ ਵਿਰੁੱਧ ਗੈਂਗਸਟਰ ਐਕਟ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 29 ਨਵੰਬਰ 2005 ਨੂੰ ਮੁਖਤਾਰ ਅਤੇ ਅਫਜ਼ਾਲ ਨੇ ਗਾਜ਼ੀਪੁਰ ਜ਼ਿਲੇ ਦੇ ਭਵਰਕੋਲ ਥਾਣੇ ਦੇ ਅਧੀਨ ਪੈਂਦੇ ਪਿੰਡ ਸਿਆਰੀ 'ਚ ਭਾਜਪਾ ਵਿਧਾਇਕ ਕ੍ਰਿਸ਼ਣਾਨੰਦ ਰਾਏ ਸਮੇਤ 7 ਹੋਰਾਂ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ 400 ਰਾਊਂਡ ਫਾਇਰ ਕੀਤੇ ਅਤੇ ਉਹ ਏਕੇ-47 ਰਾਈਫਲਾਂ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਸਨ।

 

 


author

Tanu

Content Editor

Related News