ਆਖਰਕਾਰ ਮੁਖਤਾਰ ਅੰਸਾਰੀ ਦੀ ਬਾਂਦਾ ਜੇਲ੍ਹ ''ਚ ਹੋਈ ਵਾਪਸੀ, ਅੱਜ ਹੋਵੇਗਾ ਕੋਰੋਨਾ ਟੈਸਟ
Wednesday, Apr 07, 2021 - 09:57 AM (IST)
ਬਾਂਦਾ- ਉੱਤਰ ਪ੍ਰਦੇਸ਼ ਦੇ ਹਾਈ ਪ੍ਰੋਫਾਈਲ ਗੈਂਗਸਟਰ ਅਤੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਸੁਰੱਖਿਆ ਵਿਵਸਥਾ ਦਰਮਿਆਨ ਪੰਜਾਬ ਤੋਂ ਲਿਆ ਕੇ ਬਾਂਦਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ। ਮੁਖਤਾਰ ਨੂੰ ਪੰਜਾਬ 'ਚ ਰੋਪੜ ਜ਼ਿਲ੍ਹੇ ਦੀ ਰੂਪਨਗਰ ਜੇਲ੍ਹ ਤੋਂ ਸੁਰੱਖਿਆ ਵਿਵਸਥਾ ਦਰਮਿਆਨ ਬੁੱਧਵਾਰ ਤੜਕੇ ਕਰੀਬ 4.30 ਵਜੇ ਬਾਂਦਾ ਜੇਲ੍ਹ ਲਿਆਂਦਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਮੁਖਤਾਰ ਦੇ ਬਾਂਦਾ ਜੇਲ੍ਹ 'ਚ ਪਹੁੰਚਣ ਦੀ ਪੁਸ਼ਟੀ ਕਰ ਦਿੱਤੀ ਹੈ। ਉਸ ਬੈਰਕ ਨੰਬਰ 16 'ਚ ਸਖ਼ਤ ਸੁਰੱਖਿਆ ਵਿਵਸਥਾ ਵਿਚਾਲੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'
ਅੱਜ ਹੋਵੇਗੀ ਕੋਰੋਨਾ ਜਾਂਚ
ਫ਼ਿਲਹਾਲ ਗੈਂਗਸਟਰ ਨੂੰ ਇਕੱਲੇ ਰੱਖਿਆ ਗਿਆ ਹੈ। ਉਸ ਦੀ ਸਿਹਤ ਠੀਕ ਹੈ ਅਤੇ ਅੱਜ ਉਸ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਮੁਖਤਾਰ ਨੂੰ ਉੱਤਰ ਪ੍ਰਦੇਸ਼ ਪੁਲਸ ਦੇ ਹਵਾਲੇ ਕਰਨ ਲਈ ਤਿਆਰ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸੜਕ ਮਾਰਗ ਰਾਹੀਂ ਇੱਥੇ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਲਈ ਗ੍ਰਹਿ ਵਿਭਾਗ ਨੇ ਸੁਰੱਖਿਆ ਦੀ ਪੂਰੀ ਯੋਜਨਾ ਤਿਆਰ ਕੀਤੀ ਸੀ ਅਤੇ ਕਰੀਬ 140 ਜਵਾਨਾਂ ਦਾ ਇਕ ਦਲ ਜਿਸ 'ਚ ਪੀ.ਏ.ਸੀ. ਦੇ ਜਵਾਨ ਵੀ ਸ਼ਾਮਲ ਸਨ, ਸੋਮਵਾਰ ਨੂੰ ਪੰਜਾਬ ਲਈ ਰਵਾਨਾ ਹੋਇਆ।
ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਨਾਲ ਜੁੜੀ ਵਿਵਾਦਤ ਐਂਬੂਲੈਂਸ ਰੋਪੜ ਤੋਂ ਲਾਵਾਰਸ ਹਾਲਤ 'ਚ ਮਿਲੀ
14 ਘੰਟਿਆਂ ਦਾ ਸਫ਼ਰ ਤੈਅ ਕਰ ਪਹੁੰਚੇ ਬਾਂਦਾ ਜੇਲ੍ਹ
ਇਸ ਵਿਚ ਮਾਫ਼ੀਆ ਸਰਗਨਾ ਦੀ ਸੁਰੱਖਿਆ ਅਤੇ ਅਣਹੋਣੀ ਦੇ ਕਈ ਕਿਆਸ ਵਿਰੋਧੀ ਧਿਰਾਂ ਅਤੇ ਸੋਸ਼ਲ ਮੀਡੀਆ 'ਤੇ ਲਗਾਏ ਜਾਣ ਲੱਗੇ। ਇਨ੍ਹਾਂ ਸਾਰਿਆਂ ਤੋਂ ਬੇਪਰਵਾਹ ਸੁਰੱਖਿਆ ਫ਼ੋਰਸਾਂ ਨੇ 2 ਦਿਨ ਅਤੇ 2 ਰਾਤ ਦੇ ਥਕਾਣ ਭਰੇ ਸਫ਼ਰ ਨੂੰ ਤੈਅ ਕਰ ਕੇ ਬਾਹੁਬਲੀ ਨੂੰ ਬਾਂਦਾ ਜੇਲ੍ਹ ਸੁਰੱਖਿਆ ਪਹੁੰਚਾਉਣ ਦਾ ਆਪਣਾ ਕਰਤੱਵ ਚੰਗੀ ਤਰ੍ਹਾਂ ਨਿਭਾਇਆ। ਪੰਜਾਬ ਪੁਲਸ ਨੇ ਮੰਗਲਵਾਰ ਦੁਪਹਿਰ ਮੁਖਤਾਰ ਨੂੰ ਯੂ.ਪੀ. ਪੁਲਸ ਦੇ ਹਵਾਲੇ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਕਰੀਬ 18 ਗੱਡੀਆਂ ਦੇ ਕਾਫ਼ਲੇ ਨਾਲ 14 ਘੰਟਿਆਂ ਦਾ ਸਫ਼ਰ ਤੈਅ ਕਰ ਕੇ ਬਾਂਦਾ ਜੇਲ੍ਹ ਲਿਆਂਦਾ ਗਿਆ। ਬਾਂਦਾ ਜੇਲ੍ਹ 'ਚ ਮੁਖਤਾਰ ਦੀ ਸੁਰੱਖਿਆ ਲਈ ਸਾਰੀਆਂ ਤਿਆਰੀਆਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁਕੀਆਂ ਸਨ।
ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਨੂੰ ਹਿਰਾਸਤ 'ਚ ਲੈਣ ਲਈ ਉੱਤਰ ਪ੍ਰਦੇਸ਼ ਪੁਲਸ ਦੀ ਟੀਮ ਪਹੁੰਚੀ ਪੰਜਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ