ਜਾਅਲੀ ਹਸਤਾਖਰ ਮਾਮਲੇ ’ਚ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਨੂੰ ਮਿਲੀ ਜ਼ਮਾਨਤ

Saturday, Sep 20, 2025 - 10:58 AM (IST)

ਜਾਅਲੀ ਹਸਤਾਖਰ ਮਾਮਲੇ ’ਚ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਨੂੰ ਮਿਲੀ ਜ਼ਮਾਨਤ

ਪ੍ਰਯਾਗਰਾਜ (ਭਾਸ਼ਾ) - ਇਲਾਹਾਬਾਦ ਹਾਈ ਕੋਰਟ ਨੇ ਜੇਲ੍ਹ ’ਚ ਬੰਦ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਅੰਸਾਰੀ ਨੂੰ ਜ਼ਮਾਨਤ ਦੇ ਦਿੱਤੀ ਹੈ। ਉਮਰ ’ਤੇ ਗੈਂਗਸਟਰ ਐਕਟ ਅਧੀਨ ਜ਼ਬਤ ਕੀਤੀ ਗਈ ਜਾਇਦਾਦ ਛੁਡਵਾਉਣ ਲਈ ਦਸਤਾਵੇਜ਼ਾਂ ’ਤੇ ਆਪਣੀ ਮਾਂ ਅਫਸਾ ਅੰਸਾਰੀ ਦੇ ਜਾਅਲੀ ਹਸਤਾਖਰਾਂ ਦੀ ਵਰਤੋਂ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ : Ahmedabad Plane Crash: ਜਹਾਜ਼ ਹਾਦਸੇ ਨੂੰ ਲੈ ਕੇ ਹੋਇਆ ਇਕ ਹੋਰ ਵੱਡਾ ਖੁਲਾਸਾ

ਜਸਟਿਸ ਗੌਤਮ ਚੌਧਰੀ ਦੀ ਅਗਵਾਈ ਵਾਲੇ ਬੈਂਚ ਨੇ ਅਪਰਾਧਿਕ ਕੇਸ ਦੇ ਪੈਂਡਿੰਗ ਹੋਣ ਦੌਰਾਨ ਜ਼ਮਾਨਤ ’ਤੇ ਰਿਹਾਈ ਦੀ ਮੰਗ ਕਰਨ ਵਾਲੀ ਉਮਰ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ। ਗਾਜ਼ੀਪੁਰ ਜ਼ਿਲੇ ਦੇ ਮੁਹੰਮਦਾਬਾਦ ਪੁਲਸ ਸਟੇਸ਼ਨ ’ਚ ਦਰਜ ਇਕ ਮਾਮਲੇ ’ਚ ਉਮਰ ’ਤੇ ਉਕਤ ਜਾਅਲੀ ਹਸਤਾਖਰ ਕਰਨ ਦਾ ਦੋਸ਼ ਸੀ। ਉਸ ਨੂੰ ਕੁਝ ਸਮਾਂ ਪਹਿਲਾਂ ਲਖਨਊ ’ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਜੇਲ ਭੇਜ ਦਿੱਤਾ ਗਿਆ ਸੀ। ਹੇਠਲੀ ਅਦਾਲਤ ਵੱਲੋਂ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਉਮਰ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News