ਮੁਖਤਾਰ ਅੰਸਾਰੀ ਦਾ ਸ਼ਾਰਪ ਸ਼ੂਟਰ ਅਲੀ ਸ਼ੇਰ ਉਰਫ ਡਾਕਟਰ ਐਨਕਾਉਂਟਰ ''ਚ ਢੇਰ
Thursday, Oct 28, 2021 - 12:08 AM (IST)
ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਮੁਖਤਾਰ ਅੰਸਾਰੀ ਦੇ ਸ਼ਾਰਪ ਸ਼ੂਟਰ ਅਲੀ ਸ਼ੇਰ ਉਰਫ ਡਾਕਟਰ ਨੂੰ ਐੱਸ.ਟੀ.ਐੱਫ. ਨੇ ਇੱਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਮੜਿਆਂਵ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਐੱਸ.ਟੀ.ਐੱਫ. ਅਤੇ ਬਦਮਾਸ਼ਾਂ ਵਿਚਾਲੇ ਕਈ ਰਾਉਂਡ ਗੋਲੀਆਂ ਚੱਲੀਆਂ, ਜਿਸ ਵਿੱਚ ਦੋ ਬਦਮਾਸ਼ ਜਖ਼ਮੀ ਹੋ ਗਏ। ਜਖ਼ਮੀਆਂ ਵਿੱਚ ਮੁਖਤਾਰ ਅੰਸਾਰੀ ਦਾ ਸ਼ਾਰਪ ਸ਼ੂਟਰ ਅਲੀ ਸ਼ੇਰ ਵੀ ਸੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ - ਹੈਦਰਾਬਾਦ: 27 ਸਾਲਾ ਮਹਿਲਾ ਨੇ ਦਿੱਤਾ ਚਾਰ ਤੰਦਰੁਸਤ ਬੱਚਿਆਂ ਨੂੰ ਜਨਮ
ਅਲੀ ਸ਼ੇਰ ਉਰਫ ਡਾਕਟਰ ਮੁਖਤਾਰ ਅੰਸਾਰੀ ਗੈਂਗ ਦਾ ਸ਼ਾਰਪ ਸ਼ੂਟਰ ਅਤੇ 1 ਲੱਖ ਦਾ ਇਨਾਮੀ ਬਦਮਾਸ਼ ਸੀ ਜੋ ਐਨਕਾਉਂਟਰ ਵਿੱਚ ਮਾਰਿਆ ਗਿਆ। ਅਲੀ ਸ਼ੇਰ ਉਰਫ ਡਾਕਟਰ ਆਜਮਗੜ੍ਹ ਦਾ ਰਹਿਣ ਵਾਲਾ ਸੀ। ਅਲੀ ਸ਼ੇਰ ਦੇ ਨਾਲ-ਨਾਲ ਕਾਮਰਾਨ ਦੀ ਯੂ.ਪੀ.ਐੱਸ.ਟੀ.ਐੱਫ. ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚ ਦੋਨਾਂ ਮਾਰੇ ਗਏ। 22 ਸਤੰਬਰ ਨੂੰ ਰਾਂਚੀ ਵਿੱਚ ਭਾਰਤੀ ਜਨਤਾ ਪਾਰਟੀ ਨੇਤਾ ਜੀਤਰਾਮ ਮੁੰਡਾ ਦੀ ਗੋਲੀ ਮਾਰ ਕੇ ਹੱਤਿਆ ਨੂੰ ਅੰਜਾਮ ਦਿੱਤਾ ਸੀ। ਫ਼ਰਾਰ ਬਦਮਾਸ਼ ਅਲੀ ਸ਼ੇਰ 'ਤੇ ਇੱਕ ਲੱਖ ਦਾ ਇਨਾਮ ਵੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।