ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿੱਤਾ ਪੁੱਤਰ ਨੂੰ ਜਨਮ

12/10/2020 3:58:56 PM

ਮੁੰਬਈ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਵੀਰਵਾਰ ਨੂੰ ਦਾਦਾ ਬਣ ਗਏ ਹਨ। ਮੁਕੇਸ਼ ਦੇ ਪੁੱਤਰ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਅੱਜ ਸਵੇਰੇ ਪੁੱਤਰ ਨੂੰ ਜਨਮ ਦਿੱਤਾ। ਆਕਾਸ਼ ਅਤੇ ਸ਼ਲੋਕਾ ਦਾ ਵਿਆਹ ਪਿਛਲੇ ਸਾਲ 9 ਮਾਰਚ ਨੂੰ ਹੋਇਆ ਸੀ। ਦੋਵੇਂ ਸਕੂਲ ਦੇ ਸਮੇਂ ਤੋਂ ਦੋਸਤ ਸਨ। ਸ਼ਲੋਕਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪਾਲਿਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰਸ ਡਿਗਰੀ ਕੀਤੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ

ਅੰਬਾਨੀ ਪਰਿਵਾਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਗਿਆ ਹੈ, 'ਸ਼ਲੋਕਾ ਅਤੇ ਆਕਾਸ਼ ਅੰਬਾਨੀ ਅੱਜ ਮੁੰਬਈ ਵਿਚ ਇਕ ਬੱਚੇ ਦੇ ਮਾਤਾ-ਪਿਤਾ ਬਣ ਗਏ ਹਨ।' ਬਿਆਨ ਵਿਚ ਕਿਹਾ ਗਿਆ ਹੈ, 'ਨੀਤਾ ਅਤੇ ਮੁਕੇਸ਼ ਅੰਬਾਨੀ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਖ਼ੁਸ਼ ਹਨ।' ਬਿਆਨ ਮੁਤਾਬਕ, 'ਨਵੇਂ ਬੰਚੇ ਦੇ ਆਉਣ  ਨਾਲ ਮਹਿਤਾ ਅਤੇ ਅੰਬਾਨੀ ਪਰਿਵਾਰਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ ਅਤੇ ਮਾਂ ਅਤੇ ਪੁੱਤਰ ਦੋਵੇਂ ਠੀਕ ਹਨ।'

ਇਹ ਵੀ ਪੜ੍ਹੋ: ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਦੱਸ ਦੇਈਏ ਕਿ ਬੀਤੇ ਸਾਲ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਲੱਗਭੱਗ ਕਰੀਬ 620 ਕਰੋੜ ਰੁਪਏ ਵਿਚ ਬ੍ਰਿਟੇਨ ਦੇ ਖਿਡੌਣਾ ਬਰਾਂਡ ਹੈਮਲੇਜ ਗਲੋਬਲ ਹੋਲਡਿੰਗਸ ਲਿਮੀਟਡ ਨੂੰ ਖ਼ਰੀਦਿਆ ਸੀ। ਉਦੋਂ ਲੋਕ ਸੋਸ਼ਲ ਮੀਡੀਆ 'ਤੇ ਮਜ਼ਾਕ ਕਰ ਰਹੇ ਸਨ ਕਿ ਮੁਕੇਸ਼ ਆਪਣੇ ਆਉਣ ਵਾਲੇ ਪੋਤਰੇ ਲਈ ਪਹਿਲਾਂ ਹੀ ਖਿਡੌਣੇ ਇਕੱਠੇ ਕਰ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਸਿੰਘੂ ਸਰਹੱਦ ਪਹੁੰਚੇ ਕ੍ਰਿਕਟਰ ਮਨਦੀਪ ਸਿੰਘ, ਸਾਂਝੀਆਂ ਕੀਤੀਆਂ ਤਸਵੀਰਾਂ


cherry

Content Editor

Related News