ਮੁਕੇਸ਼ ਅੰਬਾਨੀ ਨੂੰ ਮਿਲੀ Z ਪਲੱਸ ਸਕਿਓਰਿਟੀ, 58 ਕਮਾਂਡੋ ਸੁਰੱਖਿਆ 'ਚ ਰਹਿਣਗੇ ਹਰ ਸਮੇਂ ਤਾਇਨਾਤ

09/30/2022 5:17:57 AM

ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੁਕੇਸ਼ ਅੰਬਾਨੀ ਨੂੰ ਹੁਣ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ। ਮੁਕੇਸ਼ ਅੰਬਾਨੀ ਨੂੰ ਪਹਿਲਾਂ ਹੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਨੂੰ ਵਧਾ ਕੇ ਹੁਣ ਜ਼ੈੱਡ ਪਲੱਸ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਖੁਫੀਆ ਏਜੰਸੀ ਦੀ ਮੁਕੇਸ਼ ਅੰਬਾਨੀ ਲਈ ਵਧਦੇ ਖ਼ਤਰੇ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ ਹੈ। ਹੁਣ ਉਨ੍ਹਾਂ ਦੀ ਸੁਰੱਖਿਆ 'ਚ ਕੁੱਲ 58 ਕਮਾਂਡੋ ਤਾਇਨਾਤ ਹੋਣਗੇ। ਇਨ੍ਹਾਂ 'ਚ 10 ਐੱਨ.ਐੱਸ.ਜੀ. ਕਮਾਂਡੋ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਸਮੁੰਦਰੀ ਰਸਤੇ ਨਸ਼ਾ ਤਸਕਰੀ ਰੋਕਣ ਲਈ ਪੰਜਾਬ ਆਉਣ ਵਾਲੇ ਕੰਟੇਨਰਾਂ 'ਤੇ ਪੁਲਸ ਰੱਖੇਗੀ ਪੈਨੀ ਨਜ਼ਰ

ਸੁਰੱਖਿਆ 'ਤੇ ਆਉਣ ਵਾਲਾ ਖਰਚ ਦਾ ਭੁਗਤਾਨ ਮੁਕੇਸ਼ ਅੰਬਾਨੀ ਖੁਦ ਅਦਾ ਕਰਨਗੇ। ਇਹ ਖਰਚ 40 ਤੋਂ 45 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗਾ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੀ ਸੁਰੱਖਿਆ ਅਜਿਹੇ ਸਮੇਂ ਵਧਾ ਦਿੱਤੀ ਗਈ ਹੈ ਜਦੋਂ ਪਿਛਲੇ ਸਾਲ ਉਨ੍ਹਾਂ ਦੇ ਘਰ ਐਂਟੀਲੀਆ ਦੇ ਬਾਹਰ ਇਕ ਸ਼ੱਕੀ ਕਾਰ ਮਿਲੀ ਸੀ, ਜਿਸ ਵਿੱਚ 20 ਜਿਲੇਟਿਨ ਸਟਿਕਸ ਮਿਲੀਆਂ ਸਨ। ਇਸ ਤੋਂ ਇਲਾਵਾ ਉਸ ਨੂੰ ਧਮਕੀ ਭਰੇ ਫੋਨ ਵੀ ਆ ਰਹੇ ਹਨ। ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਕਈ ਦਿਨਾਂ ਤੋਂ ਅੰਬਾਨੀ ਦੀ ਸੁਰੱਖਿਆ ਵਧਾਉਣ 'ਤੇ ਵਿਚਾਰ ਕਰ ਰਹੀ ਸੀ।

ਇਹ ਵੀ ਪੜ੍ਹੋ : ਸਰਕਾਰ ਦੀ ਵੱਡੀ ਕਾਰਵਾਈ, 67 ਪੋਰਨ ਵੈੱਬਸਾਈਟਾਂ ਨੂੰ ਬੈਨ ਕਰਨ ਦਾ ਦਿੱਤਾ ਹੁਕਮ

58 ਕਮਾਂਡੋ ਕਰਨਗੇ ਅੰਬਾਨੀ ਦੀ ਸੁਰੱਖਿਆ

CRPF ਦੇ ਕਰੀਬ 58 ਕਮਾਂਡੋ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ 'ਚ 24 ਘੰਟੇ ਤਾਇਨਾਤ ਰਹਿਣਗੇ। ਇਹ ਕਮਾਂਡੋ ਜਰਮਨੀ ਵਿੱਚ ਬਣੀ ਹੈਕਲਰ ਐਂਡ ਕੋਚ MP5 ਸਬ-ਮਸ਼ੀਨ ਗੰਨ ਸਮੇਤ ਕਈ ਆਧੁਨਿਕ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਇਸ ਗੰਨ ਨਾਲ ਇਕ ਮਿੰਟ ਵਿੱਚ 800 ਰਾਊਂਡ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ Z+ ਸੁਰੱਖਿਆ ਭਾਰਤ ਵਿੱਚ VVIP ਦੀ ਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ ਹੈ, ਇਸ ਦੇ ਤਹਿਤ 6 ਸੈਂਟਰਲ ਸਕਿਓਰਿਟੀ ਲੈਵਲ ਹੁੰਦੇ ਹਨ।

ਇਹ ਵੀ ਪੜ੍ਹੋ : ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਠੱਗੇ 19.50 ਲੱਖ, 5 ਖ਼ਿਲਾਫ਼ ਮਾਮਲਾ ਦਰਜ

ਕੀ ਹੈ Z+ ਸੁਰੱਖਿਆ?

ਭਾਰਤ ਵਿੱਚ SPG ਸੁਰੱਖਿਆ ਦਾ ਸਭ ਤੋਂ ਉੱਚਾ ਪੱਧਰ ਹੈ। ਐੱਸ.ਪੀ.ਜੀ. ਦੀ ਸੁਰੱਖਿਆ ਪ੍ਰਧਾਨ ਮੰਤਰੀ ਨੂੰ ਮਿਲਦੀ ਹੈ। Z+ ਸੁਰੱਖਿਆ ਦੇ ਉੱਚੇ ਪੱਧਰ ਵਿੱਚ ਦੂਜੇ ਨੰਬਰ 'ਤੇ ਹੈ। ਸੁਰੱਖਿਆ ਲਈ ਹਰ ਸਮੇਂ 55 ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਨ੍ਹਾਂ 'ਚ 10 ਐੱਨ.ਐੱਸ.ਜੀ. ਕਮਾਂਡੋ ਹੁੰਦੇ ਹਨ। NSG ਦਾ ਹਰ ਕਮਾਂਡੋ ਮਾਰਸ਼ਲ ਆਰਟ ਵਿੱਚ ਮਾਹਿਰ ਹੁੰਦਾ ਹੈ। ਉਸ ਨੂੰ ਬਿਨਾਂ ਹਥਿਆਰ ਦੇ ਵੀ ਲੜਨ ਦੀ ਸਿਖਲਾਈ ਦਿੱਤੀ ਜਾਂਦੀ ਹੈ। Z+ ਸ਼੍ਰੇਣੀ ਦੀ ਸੁਰੱਖਿਆ ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਕੇਂਦਰੀ ਵਿੱਤ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁਸਲਿਮ ਕਲਾਕਾਰਾਂ ਵੱਲੋਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਕੀਤੀ ਬੇਅਦਬੀ 'ਤੇ ਪਾਕਿਸਤਾਨੀ ਸਿੱਖਾਂ ਨੇ ਜਤਾਇਆ ਇਤਰਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News